ਸਾਹੋ ਸਾਹੀ ਹੋੲਿਅਾ ਭਈਆ
ਭੱਜਿਆ ਖੇਤੋਂ ਅਾੲਿਅਾ
ਲੋਹੜੇ ਹੋ ਗਿਆ ਬੀਬੀ ਜੀ
ਸਰਦਾਰ ਜੀ ਫਾਹਾ ਲਾੲਿਅਾ
ਮਿੰਟਾਂ ਦੇ ਵਿੱਚ ਗੱਲ ਸੀ ੳੁੱਡਗੀ
ਫੱਤੂ ੲਿਹ ਕੀ ਚੰਦ ਚੜ੍ਹਾੲਿਅਾ
ਉੱਠਣੀ ਸੀ ਡੋਲੀ ਕੁੜੀ ਦੀ
ਲੋਕਾਂ ਹੱਥ ਅਰਥੀ ਨੂੰ ਪਾੲਿਅਾ
ਪੈਲੀ ਵੇਚ ਕੇ ਆਸਾਂ ਨਾਲ
ਮੁੰਡਾ ਸੀ ਜ਼ਹਾਜ ਚੜ੍ਹਾੲਿਅਾ
ਮੱਦਦ ਹੋ ਜਾਉ ਤੇਰੀ ਬਾਪੂ
ਸੀ ਮੁੰਡੇ ੲਿੱਕੋ ਰੱਟਾ ਲਾੲਿਅਾ
ਤੁਰ ਭਾਂਵੇ ੳੁਹ ਗਿਆ ਸੰਸਾਰੋਂ
ਮੁਸ਼ਕਲਾਂ ਪਰਿਵਾਰ ਦੀਆਂ ਤਾਂ
ਫਿਰ ਭੀ ਘੱਟ ਨਾ ਹੋਈਆਂ
ਭੋਗ ਪੈਣ ਦੇ ਕੁੱਝ ਦਿਨ ਪਿੱਛੋਂ ਤੱਕ
ਗੱਲਾਂ ਖੂਬ ਸੀ ਚਲਦੀਅਾਂ ਰਹੀਅਾਂ
ਲੈ ਕੁੜੀ ਵਿਅਾਹ ਤੀ ਫੱਤੂ ਤੇਰੀ
ਕਿੱਲਾ ਹੋਰ ਸੀ ਧਰਤਾ
ਬੁਜ਼ਦਿਲੀ ਕਰੀ ਤੂੰ ਫਾਹਾ ਲਾਕੇ
ਚੰਗਾ ਸੀ ਜੇ ਨਾਲ ਮੁਸ਼ਕਲਾਂ ਜੂਝ ਕੇ
"ਹੈਪੀ" ਫੱਤੂ ਆਪਣੀ ਮੌਤੇ ਮਰਦਾ
-ਹੈਪੀ ਕੌਲਗੜ
No comments:
Post a Comment