ਸਰੋਤ - ਪੰਜਾਬੀ ਅਖਬਾਰ
Monday, 16 May 2016
ਵਿਸ਼ਵ ਦਾ ਸਭ ਤੋਂ ਵੱਡਾ ਮਾਲ-ਵਾਹਕ ਜਹਾਜ਼ ਪਰਥ ਹਵਾਈ ਅੱਡੇ ਤੇ ਉੱਤਰਿਆ
Tuesday, 10 May 2016
ਦੇਸ਼ ਅੰਦਰ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ
ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬਾਨ ਨੇ ਪਾਣੀ ਨੂੰ ਪਿਤਾ ਆਖ ਵਡਿਆਇਆ ਹੈ। ਪਰ ਉਦਯੋਗਾਂ, ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਦੁਨੀਆ ਲਈ ਪਾਣੀ ਦੀ ਥੁੜ ਦਾ ਸੰਕਟ ਪੈਦਾ ਕਰ ਦਿੱਤਾ ਹੈ। ਵਧਦੇ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਨੇ ਪਾਣੀ ਨੂੰ ਸਾਫ਼ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਜਿਸ ਅੱਗੇ ਪਾਣੀ ਗੋਡੇ ਟੇਕਦਾ ਮਹਿਸੂਸ ਹੁੰਦਾ ਹੈ। ਇਸ ਲਈ ਲੋਕਾਈ ਪੀਣ ਵਾਲੇ ਸਾਫ਼ ਪਾਣੀ ਤੋਂ ਵੀ ਵਾਂਝੀ ਹੋ ਰਹੀ ਹੈ ਅਤੇ ਭਾਰੀਆਂ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ ਪੀ ਕੇ ਮੌਤ ਨੂੰ ਸੱਦਾ ਦੇ ਰਹੀ ਹੈ। ਜ਼ਮੀਨੀ ਪਾਣੀ ਦਾ ਡਿਗਦਾ ਪੱਧਰ ਅਤੇ ਜਲ ਸੋਮਿਆਂ 'ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਦੇਸ਼ ਵਿਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿਚ 23 ਫ਼ੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ, ਜੋ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ।
ਮੌਜੂਦਾ ਸਮੇਂ ਅੰਦਰ ਦੇਸ਼ ਦੀ ਇਕ ਚੌਥਾਈ ਆਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ। ਦੇਸ਼ ਦੇ 256 ਜ਼ਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਹਨ। ਮੌਨਸੂਨ ਦੀ ਅਨਿਯਮਤਤਾ ਅਤੇ ਵਧ ਰਹੀ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ। ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜਬੂਰ ਹਨ, ਜਿਨ੍ਹਾਂ ਵਿਚ ਉੱਤਰ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਗੁਜਰਾਤ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ। ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਨਸ਼ਰ ਹੋਈਆਂ ਹਨ। ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਅਗਰ ਪਹਿਲਾਂ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ।
ਦੇਸ਼ 'ਚ ਇਕ ਪਾਸੇ ਸੋਕੇ ਅਤੇ ਪਾਣੀ ਦੀ ਘਾਟ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਦੂਜੇ ਪਾਸੇ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਰਾਹੀਂ ਕ੍ਰਿਕਟ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਆਈ.ਪੀ.ਐੱਲ. ਦਾ ਭਾਰਤੀ ਅਰਥ-ਵਿਵਸਥਾ 'ਚ 0.01 ਫ਼ੀਸਦੀ ਯੋਗਦਾਨ ਹੈ। ਕ੍ਰਿਕਟ ਪਿੱਚਾਂ ਅਤੇ ਮੈਦਾਨ ਦੀ ਤਿਆਰੀ ਲਈ ਹਜ਼ਾਰਾਂ ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਦੇ ਚਲਦਿਆਂ ਬੰਬੇ ਹਾਈਕੋਰਟ ਨੇ ਮਹਾਰਾਸ਼ਟਰ 'ਚ ਹੋਣ ਵਾਲੇ ਮੈਚ ਸੂਬੇ ਤੋਂ ਬਾਹਰ ਕਰਾਉਣ ਦਾ ਹੁਕਮ ਸੁਣਾਇਆ ਸੀ, ਜੋ ਇਕ ਸ਼ਲਾਘਾਯੋਗ ਕਦਮ ਸੀ। ਦੇਸ਼ ਅਤੇ ਲੋਕਾਂ ਦੀ ਬਦਕਿਸਮਤੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਸਾਡੇ ਚੁਣੇ ਹੋਏ ਨੇਤਾ ਵੀ ਸੋਕਾ ਪ੍ਰਭਾਵਿਤ ਲੋਕਾਂ ਨਾਲ ਮਜ਼ਾਕ ਕਰਦੇ ਦਿਸਦੇ ਹਨ। ਪਿਛਲੇ ਦਿਨੀਂ ਇਕ ਸੋਕਾਗ੍ਰਸਤ ਰਾਜ ਦਾ ਮੰਤਰੀ ਆਪਣੇ ਸੋਕਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਗਿਆ ਤਾਂ ਉਸ ਦੇ ਹੈਲੀਕਾਪਟਰ ਦੇ ਉਤਾਰੇ ਲਈ ਆਰਜ਼ੀ ਪ੍ਰਬੰਧ ਲਈ ਹਜ਼ਾਰਾਂ ਲਿਟਰ ਪਾਣੀ ਮੰਗਵਾ ਕੇ ਸ਼ਰੇਆਮ ਬਰਬਾਦ ਕੀਤਾ ਗਿਆ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਲੋਕ ਜਨਤਾ ਲਈ ਕਿੰਨੇ ਕੁ ਸੰਵੇਦਨਸ਼ੀਲ ਹਨ।
ਸਾਡੇ ਦੇਸ਼ ਅੰਦਰ ਜਲ ਭੰਡਾਰਾਂ ਦੀ ਤਾਂ ਕਮੀ ਨਹੀਂ ਹੈ ਪਰ ਸਹੀ ਵਰਤੋਂ ਅਤੇ ਸਾਂਭ ਸੰਭਾਲ ਨਾ ਹੋਣ ਕਰਕੇ ਅੱਜ ਦੇਸ਼ ਪਾਣੀ ਦੀ ਥੁੜ ਨਾਲ ਜੂਝ ਰਿਹਾ ਹੈ। ਦੇਸ਼ ਦੀਆਂ ਜ਼ਿਆਦਾਤਰ ਨਦੀਆਂ ਦਾ ਜਲ ਸਰੋਤ ਹਿਮਾਲਿਆ ਦੇ ਗਲੇਸ਼ੀਅਰ ਹਨ, ਜਿਨ੍ਹਾਂ ਤੋਂ ਸਾਰਾ ਸਾਲ ਪਾਣੀ ਮਿਲਦਾ ਹੈ। ਇਸ ਤੋਂ ਬਿਨਾਂ ਜ਼ਮੀਨੀ ਪਾਣੀ ਵੀ ਵਰਤੋਂ 'ਚ ਲਿਆਂਦਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਟਿਊਬਵੈੱਲਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਜਿਸ ਕਾਰਨ ਖੇਤੀ, ਉਦਯੋਗਾਂ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ। ਅੱਜ ਇਸ ਦੇ ਫਲਸਰੂਪ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੋਰ ਡਿਗਦਾ ਜਾ ਰਿਹਾ ਹੈ ਜਾਂ ਇੰਜ ਕਹਿ ਲਉ ਪਾਣੀ ਸਾਡੇ ਤੋਂ ਦੂਰ ਜਾ ਰਿਹਾ ਹੈ।
ਭਾਰਤ ਵਿਚ ਖੇਤੀ ਜੋ ਮੀਂਹ 'ਤੇ ਨਿਰਭਰ ਸੀ ਉਹ ਟਿਊਬਵੈੱਲਾਂ ਦੀ ਉਪਲਬਧਤਾ ਦੇ ਕਾਰਨ ਜ਼ਮੀਨੀ ਪਾਣੀ 'ਤੇ ਨਿਰਭਰ ਹੋ ਗਈ। ਬਿਨਾਂ ਸ਼ੱਕ ਇਸ ਤਰ੍ਹਾਂ ਫ਼ਸਲਾਂ ਦੀ ਪੈਦਾਵਾਰ ਜ਼ਰੂਰ ਵਧੀ ਅਤੇ ਕਰੋੜਾਂ ਲੋਕਾਂ ਦੀ ਭੁੱਖ ਵੀ ਸ਼ਾਂਤ ਹੋਈ ਪਰ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਇਸ ਨੂੰ ਹੋਰ ਡੂੰਘਾ ਜਾਣ ਲਈ ਮਜਬੂਰ ਕਰ ਦਿੱਤਾ। ਅਜੋਕੇ ਦੌਰ ਅੰਦਰ ਦੇਸ਼ ਦੀ 60 ਫ਼ੀਸਦੀ ਖੇਤੀ ਪਾਣੀ ਦੀ ਵਰਤੋਂ ਅੰਨ੍ਹੇਵਾਹ ਕਰ ਰਹੀ ਹੈ। ਇਸੇ ਤਰ੍ਹਾਂ ਉਦਯੋਗਾਂ ਨੇ ਵੀ ਰੱਜ ਕੇ ਪਾਣੀ ਦੀ ਦੁਰਵਰਤੋਂ ਕੀਤੀ ਹੈ। ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਵੀ ਜ਼ਮੀਨੀ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਝੋਨੇ ਦੀ ਫ਼ਸਲ ਨੇ ਪਾਣੀ ਨੂੰ ਖ਼ਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਟਿਊਬਵੈੱਲਾਂ ਰਾਹੀਂ ਇਹ ਫ਼ਸਲ ਪਾਲੀ ਜਾਂਦੀ ਹੈ ਜੋ ਨਰਮੇ ਦੀ ਫ਼ਸਲ ਦਾ ਬਦਲ ਹੈ। ਇਸ ਸਮੇਂ ਸੂਬੇ 'ਚ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ ਤੇ ਬਿਜਲੀ ਮਹਿਕਮੇ ਕੋਲ 3 ਲੱਖ ਹੋਰ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਕਿਸਾਨ ਜੱਦੋ-ਜਹਿਦ ਕਰ ਰਹੇ ਹਨ। ਸੰਨ 1997 ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਝੋਨੇ ਦੀ ਫ਼ਸਲ ਨੇ ਮਾਲਵੇ 'ਚ ਵੀ ਆਪਣੇ ਪੈਰ ਜਮਾਏ ਅਤੇ ਨਰਮੇ ਨੂੰ ਵਿਦਾਇਗੀ ਦਿੱਤੀ। ਇਕ ਅੰਦਾਜ਼ੇ ਮੁਤਾਬਕ ਪੰਜਾਬ ਵਿਚ ਇਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5400 ਲਿਟਰ ਪਾਣੀ ਵਰਤਿਆ ਜਾਂਦਾ ਹੈ ਅਤੇ ਪੱਛਮੀ ਬੰਗਾਲ ਵਿਚ 2400 ਲਿਟਰ ਪਾਣੀ ਇਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ ਵਰਤਿਆ ਜਾਦਾ ਹੈ। ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਨੇ ਸੂਬੇ ਦੇ 145 ਬਲਾਕਾਂ ਨੂੰ ਡਾਰਕ ਜ਼ੋਨ ਦੱਸਿਆ ਹੈ ਜਿੱਥੇ ਜ਼ਮੀਨੀ ਪਾਣੀ 'ਚ ਗਿਰਾਵਟ ਸਭ ਤੋਂ ਜ਼ਿਆਦਾ ਹੈ। ਨਾਸਾ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਇਥੇ ਮਾਰੂਥਲ ਬਣਨ ਦੀ ਸੰਭਾਵਨਾ ਹੈ। ਸੂਬੇ ਦੇ ਦੱਖਣੀ ਪੱਛਮੀ ਇਲਾਕੇ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝੇ ਹੋ ਰਹੇ ਹਨ।
ਅਮਰੀਕਾ ਦੀ ਮੈਸਾਚੂਸੇਸ ਇੰਸਟੀਚਿਊਟ ਆਫ ਟੈਕਨਾਲੋਜੀ ਸੰਸਥਾ ਅਨੁਸਾਰ ਸੰਨ 2050 ਤੱਕ ਏਸ਼ੀਆ ਵਿਚ ਜਲ ਸੰਕਟ ਹੋਰ ਵੀ ਗੰਭੀਰ ਹੋਣ ਵਾਲਾ ਹੈ। ਇਸ ਵਰਤਾਰੇ ਦੇ ਕਾਰਨ ਵਧਦੀ ਆਬਾਦੀ, ਜਲਵਾਯੂ ਪਰਿਵਰਤਨ ਅਤੇ ਪਾਣੀ ਦੀ ਸਹੀ ਸੰਭਾਲ ਨਾ ਹੋਣਾ ਆਦਿ ਹੋਣਗੇ। ਭਾਰਤ ਵਿਚ 'ਸੈਂਟਰਲ ਗਰਾਊਂਡ ਵਾਟਰ ਬੋਰਡ' ਅਨੁਸਾਰ ਪਾਣੀ ਦੇ ਪੱਧਰ 'ਚ ਲਗਾਤਾਰ ਗਿਰਾਵਟ ਕਾਰਨ ਸੰਨ 2050 ਤੱਕ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲਬਧਤਾ 3120 ਲਿਟਰ ਹੋਵੇਗੀ। ਸੰਨ 1951 ਵਿਚ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲਬਧਤਾ 14180 ਲਿਟਰ ਸੀ ਤੇ ਸੰਨ 2001 ਵਿਚ ਘਟ ਕੇ 5120 ਲਿਟਰ ਰਹਿ ਗਈ। ਪਿਛਲੇ ਸੱਤ ਸਾਲਾਂ ਦੌਰਾਨ ਜ਼ਮੀਨੀ ਪਾਣੀ ਤੇ ਉਸ ਦੀ ਪੂਰਤੀ ਵਿਚ 54 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿਚ ਵਰਖਾ ਦਾ ਲੱਖਾਂ ਲਿਟਰ ਪਾਣੀ ਸੰਭਾਲ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਫਾਲਤੂ ਵਹਿ ਜਾਂਦਾ ਹੈ ਅਤੇ ਜ਼ਮੀਨ 'ਚ ਵੀ ਨਾ ਜਾਕੇ ਸਮੁੰਦਰਾਂ ਦਾ ਹਿੱਸਾ ਬਣ ਜਾਂਦਾ ਹੈ। ਦੇਸ਼ ਅੰਦਰ ਹਰ ਰੋਜ਼ 40 ਹਜ਼ਾਰ ਮਿਲੀਅਨ ਲਿਟਰ ਪਾਣੀ ਸੀਵਰੇਜ 'ਚ ਜਾਂਦਾ ਹੈ ਉਸ ਵਿਚੋਂ ਕੇਵਲ 20 ਫ਼ੀਸਦੀ ਪਾਣੀ ਦੀ ਸੁਧਾਈ ਹੁੰਦੀ ਹੈ ਅਤੇ ਬਾਕੀ ਉਸੇ ਤਰ੍ਹਾਂ ਨਦੀਆਂ ਜਾਂ ਹੋਰ ਜਲ ਸਰੋਤਾਂ 'ਚ ਵਹਾਇਆ ਜਾ ਰਿਹਾ ਹੈ। ਇਸੇ ਕਰਕੇ ਜ਼ਮੀਨੀ ਅਤੇ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਅਜੋਕੇ ਹਾਲਾਤ ਇਹ ਹਨ ਕਿ ਦੇਸ਼ ਵਿਚ 70 ਫ਼ੀਸਦੀ ਸਾਫ਼ ਪਾਣੀ ਸੀਵਰੇਜ ਦੀ ਸਹੀ ਵਿਵਸਥਾ ਨਾ ਹੋਣ ਕਰਕੇ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਗੰਦੇ ਪਾਣੀ ਨੂੰ ਪੀਣ ਕਾਰਨ ਉਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਕਾਰਨ ਦੇਸ਼ ਦੇ ਕਈ ਲੱਖ ਲੋਕ ਹਰ ਸਾਲ ਮਰ ਜਾਂਦੇ ਹਨ ਅਤੇ 1.5 ਲੱਖ ਬੱਚੇ ਦਸਤ ਆਦਿ ਰੋਗਾਂ ਕਾਰਨ ਹਰ ਸਾਲ ਮਰਦੇ ਹਨ।
ਉਪਰੋਕਤ ਵਿਸ਼ਲੇਸ਼ਣ ਤੋਂ ਬਾਅਦ ਦੇਸ਼ ਵਿਚ ਸੋਕੇ ਅਤੇ ਪਾਣੀ ਦੀ ਘਾਟ ਦੇ ਤੱਥ ਬੁਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਏ ਹਨ। ਪਾਣੀ ਦੀ ਸਹੀ ਸਾਂਭ ਸੰਭਾਲ ਦੀ ਅਣਹੋਂਦ, ਅੰਨ੍ਹੇਵਾਹ ਵਰਤੋਂ ਕਾਰਨ ਪਾਣੀ ਦੀ ਥੁੜ ਜਾਂ ਸੋਕਾ ਅਤੇ ਪ੍ਰਦੂਸ਼ਣ ਆਦਿ ਮੁੱਖ ਮੁੱਦੇ ਹਨ। ਸੋਕਾ ਪੀੜਤ ਰਾਜਾਂ ਵਿੱਚ ਹੜ੍ਹ ਪ੍ਰਭਾਵਿਤ ਨਦੀਆਂ ਦੇ ਜਲ ਨੂੰ ਨਿਯੰਤਰਿਤ ਕਰਕੇ ਪਹੁੰਚਾਉਣ ਦੀ ਸਾਰਥਿਕ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਲੋਕਾਂ ਨੂੰ ਪਾਣੀ ਦੇ ਸਬੰਧ 'ਚ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ। ਵਰਖਾ ਦਾ ਪਾਣੀ ਇਕੱਠਾ ਕਰਕੇ ਖੇਤੀ, ਉਦਯੋਗਾਂ ਅਤੇ ਇਮਾਰਤੀ ਨਿਰਮਾਣ ਕੰਮਾਂ 'ਚ ਵਰਤਿਆ ਜਾਵੇ। ਜ਼ਮੀਨੀ ਪਾਣੀ 'ਤੇ ਬੋਝ ਘਟਾਉਣ ਲਈ ਇਹ ਕਾਰਗਰ ਕਦਮ ਹੈ। ਜਲ ਪ੍ਰਦੂਸ਼ਣ ਰੋਕਣ ਲਈ ਪਾਣੀ 'ਚ ਗੰਦਗੀ ਨਾ ਵਹਾਈ ਜਾਵੇ ਅਤੇ ਆਸਥਾ ਦੇ ਨਾਂਅ 'ਤੇ ਜਲ ਸੋਮਿਆਂ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ। ਜਲ ਨੂੰ ਸੰਭਾਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।

-ਚੱਕ ਬਖਤੂ (ਬਠਿੰਡਾ)
ਈਮੇਲ: gurtejsidhu028@gmail.com
ਈਮੇਲ: gurtejsidhu028@gmail.com
- See more at: http://beta.ajitjalandhar.com/news/20160510/4/1337441.cms#1337441ਦੇਸ਼ ਅੰਦਰ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ
Monday, 9 May 2016
Friday, 6 May 2016
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼
| ||
ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵਲੋਂ ਆਯੋਜਿਤ ਰਿਲੀਜ਼ ਸਮਾਗਮ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਵਤਾਰ ਸਿੰਘ ਪਤੰਗ ਨੇ ਸਭ ਨੂੰ ਜੀਅ ਆਇਆਂ ਆਖਿਆ । ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ-ਡਾ: ਤੇਜਿੰਦਰ ਕੌਰ ਧਾਲੀਵਾਲ ਸਨ । ਉਹਨਾਂ ਕਿਹਾ ਕਿ ਇਹ ਕਿਤਾਬ ਔਰਤਾਂ ਨੂੰ ਉੱਠ ਖੜ੍ਹੇ ਹੋਣ ਦਾ ਸੁਨੇਹਾ ਦਿੰਦੀ ਹੈ, ਇਸ ਦਾ ਕੁੜੀਆਂ ਅਤੇ ਸਕੂਲੀ ਵਿਦਿਆਰਥੀਆਂ ਕੋਲ ਜਾਣਾ ਬੇਹੱਦ ਜ਼ਰੂਰੀ ਹੈ, ਇਸ ਲਈ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਯਤਨ ਕਰਾਂਗੀ । ਉਹਨਾਂ ਇਹ ਵੀ ਕਿਹਾ ਕਿ ਅਸੀਂ ਲੋਕ ਸਮਾਜ ਨੂੰ ਸੁਧਾਰਨਾ ਚਾਹੁੰਦੇ ਹਾਂ, ਪਰ ਕਈ ਵਾਰ ਸਾਨੂੰ ਰਾਹ ਨਹੀਂ ਦਿਸਦੇ । ਫਿਰ ਡਾ: ਗੁਰਮਿੰਦਰ ਸਿੱਧੂ ਵਰਗੇ ਲੇਖਕ ਤੇ ' ਕਹਿ ਦਿਓ ਉਸ ਕੁੜੀ ਨੂੰ ' ਵਰਗੀਆਂ ਕਿਤਾਬਾਂ ਸਾਨੂੰ ਰਾਹ ਦਿਖਾਉਂਦੀਆਂ ਹਨ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਇਸਦਾ ਦੂਜਾ ਪਹਿਲੂ ਵੀ ਸਾਹਮਣੇ ਲਿਆਉਣ , ਜਿੱਥੇ ਔਰਤਾਂ ਨਾਲ ਵਧੀਕੀਆਂ ਹੁੰਦੀਆਂ ਹਨ, ਉਥੇ ਕੁਝ ਔਰਤਾਂ ਖੁਦ ਵੀ ਕੁਰੀਤੀਆਂ ਵਿਚ ਸ਼ਾਮਿਲ ਹੋ ਗਈਆਂ ਹਨ। ਪ੍ਰਸਿਧ ਲੇਖਕ ਤੇ ਸ਼ਿਰੋਮਣੀ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿਚ ਡਾ ਗੁਰਦੀਪ ਕੌਰ ਨੇ ਪੁਸਤਕ ਉੱਤੇ ਪਰਚਾ ਪੜ੍ਹਿਆ , ਪ੍ਰਿੰ: ਗੁਰਦੇਵ ਕੌਰ, ਪ੍ਰਸਿਧ ਕਵਿਤਰੀ ਮਨਜੀਤ ਇੰਦਰਾ, ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ, ਪੰਜਾਬ ਕਲਾ ਪਰੀਸ਼ਦ ਦੇ ਸਕੱਤਰ-ਜਨਰਲ ਪ੍ਰੋ ਨਿਰਮਲ ਦੱਤ, ਮੈਗਜ਼ੀਨ 'ਹੁਣ' ਦੇ ਸੰਪਾਦਕ ਸੁਸ਼ੀਲ ਦੁਸਾਂਝ, ਡਾ ਸੁਰਿੰਦਰ ਗਿੱਲ, ਡਾ ਸ਼ਰਨਜੀਤ ਕੌਰ ਤੇ ਕੈਨੇਡਾ ਤੋਂ ਆਏ ਲੇਖਕ ਨਵਤੇਜ ਭਾਰਤੀ ਨੇ ਆਪਣੇ ਵਿਚਾਰ ਰੱਖੇ। ਡਾ: ਗੁਰਮਿੰਦਰ ਸਿੱਧੂ ਨੇ ਇਸ ਕਿਤਾਬ ਦੀ ਰਚਨਾ-ਪਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਇਸ ਕਿਤਾਬ ਵਿਚੋਂ ਸਮੱਗਰੀ ਲੈ ਕੇ ਵਿਦਿਆਰਥੀ ਜਾਂ ਰੰਗਕਰਮੀ ਵੱਖ-ਵੱਖ ਮੰਚਾਂ ਉੱਤੇ ਪੇਸ਼ਕਾਰੀਆਂ ਕਰਕੇ ਧੀਆਂ ਪ੍ਰਤੀ ਸਮਾਜ ਦੀ ਸੋਚ ਬਦਲ ਸਕਦੇ ਹਨ। ਉਹਨਾਂ ਦੇ ਜੀਵਨਸਾਥੀ ਪ੍ਰਸਿਧ ਮਿੰਨੀ ਕਹਾਣੀਕਾਰ ਡਾ: ਬਲਦੇਵ ਸਿੰਘ ਖਹਿਰਾ ਨੇ ਸਭ ਦਾ ਧੰਨਵਾਦ ਕਰਦਿਆਂ ਲੇਖਿਕਾ ਦੇ ਜੀਵਨ ਤੇ ਉਸ ਦੀ ਸਿਰਜਣਾ ਦੇ ਸਫਰ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਭਾਸ਼ਨ ਵਿਚ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਇਸ ਕਿਤਾਬ ਵਿਚੋਂ ਕੁਝ ਕਵਿਤਾਵਾਂ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਵਿਚ ਜ਼ਰੂਰ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ। ਸਮਾਗਮ ਦੀ ਕਾਰਵਾਈ ਉਘੀ ਸ਼ਖਸ਼ੀਅਤ ਤੇ ਸਭਾ ਦੇ ਮੀਤ ਪ੍ਰਧਾਨ ਬਲਕਾਰ ਸਿੱਧੂ ਨੇ ਬਹੁਤ ਹੀ ਸਫਲਤਾ ਨਾਲ ਸਿਰੇ ਚੜ੍ਹਾਈ। | ||
19/04/16
| ||
| ਕਿਤਾਬ ਰਿਲੀਜ਼ ਕਰਦੇ ਹੋਏ ਡਾ ਅਵਤਾਰ ਸਿੰਘ ਪਤੰਗ, ਕਰਨਲ ਜਸਬੀਰ ਭੁੱਲਰ, ਡਾ ਤੇਜਿੰਦਰ ਕੌਰ ਧਾਲੀਵਾਲ , |
ਤਿਆਰ ਹੋ ਰਹੀ ਹੈ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਦੀ ਇਕ ਹੋਰ ਯੋਜਨਾ - ਹਰਜਿੰਦਰ ਸਿੰਘ ਲਾਲ
ਦੇਸ਼ ਭਰ ਦੀਆਂ ਨਦੀਆਂ ਨੂੰ ਜੋੜਨ ਦੀ ਯੋਜਨਾ ਜੋ ਪਹਿਲਾਂ ਕਾਂਗਰਸ ਦੇ ਰਾਜ ਵੇਲੇ ਵਿਚਾਰੀ ਗਈ ਸੀ, ਤੇ ਬਾਅਦ ਵਿਚ ਇਸ ਯੋਜਨਾ ਨੂੰ ਵਾਤਾਵਰਨ ਵਿਰੋਧੀ ਮੰਨ ਕੇ ਇਸ ਦੇ ਫਾਇਦਿਆਂ ਤੋਂ ਨੁਕਸਾਨ ਜ਼ਿਆਦਾ ਹੋਣ ਦੀਆਂ ਸੰਭਾਵਨਾਵਾਂ ਨੂੰ ਸਮਝਦੇ ਹੋਏ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਇਸ ਨੂੰ ਛੱਡ ਦਿੱਤਾ ਗਿਆ ਸੀ, ਕੇਂਦਰ ਵਿਚ ਭਾਜਪਾ ਸਰਕਾਰ ਦੇ ਆਉਣ ਤੋਂ ਬਾਅਦ ਦੁਬਾਰਾ ਵਿਚਾਰੀ ਜਾਣ ਲੱਗੀ ਹੈ। ਪੰਜਾਬ ਦੇ ਹਮਾਇਤੀ ਇਸ ਯੋਜਨਾ ਨੂੰ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਦੀ ਕੇਂਦਰੀ ਯੋਜਨਾ ਸਮਝਦੇ ਹਨ। ਇਸ ਨੂੰ ਅੰਤਰਰਾਸ਼ਟਰੀ ਤੌਰ 'ਤੇ ਪ੍ਰਵਾਨਿਤ ਰਿਪੇਰੀਅਨ ਲਾਅ (ਕਾਨੂੰਨ) ਦੇ ਵਿਰੁੱਧ ਮੰਨਿਆ ਜਾ ਰਿਹਾ ਹੈ। ਪਰ ਅਜੇ ਇਹ ਖ਼ਤਰਾ ਪੰਜਾਬ ਦੇ ਸਿਰੋਂ ਪੂਰੀ ਤਰ੍ਹਾਂ ਟਲਿਆ ਵੀ ਨਹੀਂ ਸੀ ਕਿ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਸ਼ਹਿ 'ਤੇ ਹਿਮਾਲਿਆ ਦੇ ਗਲੇਸ਼ੀਅਰਾਂ ਦੇ ਪਿਘਲਣ ਤੋਂ ਉਪਲਬਧ ਪਾਣੀ ਅਤੇ ਹੜ੍ਹਾਂ ਦੇ ਵਾਧੂ ਪਾਣੀ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਹੋਰ ਰਾਜਾਂ ਵਿਚ ਲੈ ਜਾਣ ਲਈ ਵਿਸਤ੍ਰਿਤ ਪ੍ਰੀਯੋਜਨਾ ਰਿਪੋਰਟ (ਡਿਟੇਲਡ ਪ੍ਰਾਜੈਕਟ ਰਿਪੋਰਟ) ਤਿਆਰ ਕਰਨ ਲਈ 25 ਕਰੋੜ ਰੁਪਏ ਖਰਚਣ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਬੇਸ਼ੱਕ ਇਹ ਯੋਜਨਾ ਅਜੇ ਬਿਲਕੁਲ ਮੁਢਲੇ ਪੜਾਅ 'ਤੇ ਹੈ ਤੇ ਹੋ ਸਕਦਾ ਹੈ ਕਿ ਕੇਂਦਰ ਦੀ ਨੀਅਤ ਸਿਰਫ ਦੇਸ਼ ਦੇ ਸੋਕਾ ਪੀੜਤ ਇਲਾਕਿਆਂ ਨੂੰ ਬਚਾਉਣ ਦੀ ਹੀ ਹੋਵੇ ਪਰ ਇਹ ਮਹੱਤਵ ਅਕਾਂਕਸ਼ੀ ਯੋਜਨਾ ਪੰਜਾਬ ਦੇ ਭਵਿੱਖ ਲਈ ਨਦੀਆਂ ਨੂੰ ਜੋੜਨ ਦੀ ਯੋਜਨਾ ਤੋਂ ਵੀ ਕਿਤੇ ਜ਼ਿਆਦਾ ਖ਼ਤਰਨਾਕ ਹੈ। ਕਿਉਂਕਿ ਨਦੀਆਂ ਨੂੰ ਜੋੜਨ ਦੇ ਮਾਮਲੇ 'ਤੇ ਤਾਂ ਪੰਜਾਬ ਰਿਪੇਰੀਅਨ ਕਾਨੂੰਨ ਅਧੀਨ ਕੋਈ ਕਾਨੂੰਨੀ ਚਾਰਾਜੋਈ ਵੀ ਕਰ ਸਕਦਾ ਹੈ। ਪੰਜਾਬ ਲਈ ਲੋੜੀਂਦੇ ਪਾਣੀ ਦੀ ਜ਼ਰੂਰਤ ਪੂਰੀ ਕਰਨ ਦੀ ਗਾਰੰਟੀ ਵੀ ਮੰਗ ਸਕਦਾ ਹੈ। ਪਰ ਜਿਸ ਨਵੀਂ ਯੋਜਨਾ ਦੀ ਕਲਪਨਾ ਕੇਂਦਰੀ ਮੰਤਰੀਆਂ ਦੀ ਸ਼ਹਿ 'ਤੇ ਕੀਤੀ ਜਾ ਰਹੀ ਹੈ, ਜੇ ਕਿਤੇ ਉਹ ਸੱਚਮੁੱਚ ਹੀ ਹੋਂਦ ਵਿਚ ਆ ਗਈ ਤਾਂ ਇਹ ਪੰਜਾਬ ਦੀ ਹੋਂਦ ਲਈ ਖ਼ਤਰਾ ਵੀ ਬਣ ਸਕਦੀ ਹੈ ਤੇ ਪੰਜਾਬ ਦੇ ਦਰਿਆ ਸਰਸਵਤੀ ਨਦੀ ਵਾਂਗ ਗਾਇਬ ਵੀ ਹੋ ਸਕਦੇ ਹਨ।
ਕੀ ਹੈ ਇਹ ਯੋਜਨਾ?
ਬੀ.ਬੀ.ਸੀ. ਹਿੰਦੀ ਡਾਟ ਕਾਮ ਵਿਚ 'ਹਿਮਾਲਿਆ ਕੋ 'ਪਾਈਪ ਮੇਂ ਬੰਦ ਕਰਨੇ ਕੀ ਯੋਜਨਾ' ਦੇ ਸਿਰਲੇਖ ਹੇਠ ਛਪੀ ਸ੍ਰੀ ਸੰਜੀਵ ਚੰਦਨ ਦੀ ਰਿਪੋਰਟ ਅਨੁਸਾਰ ਨਾਗਪੁਰ ਦੇ ਵਿਸ਼ਵੇਸ਼ਵਰਿਆ ਸਕੂਲ ਆਫ ਟੈਕਨਾਲੋਜੀ (ਵੀ.ਐਨ.ਆਈ.ਟੀ.) ਵਿਚ ਐਮ. ਟੈਕ ਕਰਦੇ ਸਮੇਂ ਇਕ ਸੀਨੀਅਰ ਇੰਜੀਨੀਅਰ ਸ੍ਰੀ ਪ੍ਰਸ਼ਾਂਤ ਜਨਬੰਧੂ ਨੇ ਹਿਮਾਲਿਆ ਤੋਂ ਪੂਰੇ ਦੇਸ਼ ਵਿਚ ਪਾਣੀ ਪਹੁੰਚਾਉਣ ਦੀ ਯੋਜਨਾ ਸੰਬਧੀ ਇਕ ਖੋਜ ਪੱਤਰ ਪੇਸ਼ ਕੀਤਾ ਸੀ। ਇਸ ਯੋਜਨਾ ਮੁਤਾਬਿਕ ਹਿਮਾਲਿਆ 'ਤੇ ਕੁੱਲ 9575 ਗਲੇਸ਼ੀਅਰ ਹਨ, ਜਿਨ੍ਹਾਂ ਦਾ ਖੇਤਰਫਲ 26413 ਕਿਲੋਮੀਟਰ ਹੈ। ਉਸ ਅਨੁਸਾਰ ਇਨ੍ਹਾਂ ਤੋਂ 1292 ਘਣ ਕਿਲੋਮੀਟਰ ਪਾਣੀ ਉਪਲਬਧ ਹੋ ਸਕਦਾ ਹੈ। ਇਸ ਲਈ ਹਿਮਾਲਿਆ ਦੇ ਇਲਾਕੇ ਵਿਚ 12.5 ਲੱਖ ਕਰੋੜ ਰੁਪਏ ਦੀ ਲਾਗਤ ਨਾਲ 55 ਡੈਮ ਬਣਾਉਣ ਅਤੇ ਇਨ੍ਹਾਂ ਡੈਮਾਂ ਤੋਂ ਪਾਣੀ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਪਹੁੰਚਾਉਣ ਲਈ ਪਾਈਪ ਲਾਈਨਾਂ ਦਾ ਜਾਲ ਵਿਛਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਖੋਜ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਕਰੀਬ 3282 ਲੱਖ ਏਕੜ ਧਰਤੀ ਦੀ ਸਿੰਚਾਈ ਕੀਤੀ ਜਾ ਸਕਦੀ ਹੈ ਤੇ ਇਨ੍ਹਾਂ 55 ਡੈਮਾਂ ਤੋਂ 50 ਹਜ਼ਾਰ ਮੈਗਾਵਾਟ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਵੀ.ਐਨ.ਆਈ.ਟੀ. ਦੇ ਇੰਜੀਨੀਅਰਾਂ ਮੁਤਾਬਿਕ ਇਹ ਯੋਜਨਾ ਨਦੀਆਂ ਨੂੰ ਜੋੜਨ ਦੀ ਯੋਜਨਾ ਨਾਲੋਂ ਸਸਤੀ ਵੀ ਹੈ ਤੇ ਲਾਭਦਾਇਕ ਵੀ।
ਇਸ ਯੋਜਨਾ ਦੀ ਵਿਸਥਾਰਤ ਖੋਜ ਲਈ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ, ਮਹਾਰਾਸ਼ਟਰ ਦੇ ਮੰਤਰੀ ਸ੍ਰੀ ਪ੍ਰਵੀਨ ਪਾਟਿਲ ਅਤੇ ਜਲ ਸੰਪਦਾ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਕੀਤੀ ਸਿਫ਼ਾਰਸ਼ ਤੋਂ ਬਾਅਦ ਇਸ ਯੋਜਨਾ ਦੀ ਵਿਸਥਾਰਤ ਖੋਜ ਲਈ ਵੀ.ਐਨ.ਆਈ.ਟੀ. ਵੱਲੋਂ ਮਹਾਰਾਸ਼ਟਰ ਸਰਕਾਰ ਨੂੰ 25 ਕਰੋੜ ਰੁਪਏ ਖਰਚੇ ਦਾ ਇਕ ਪ੍ਰਸਤਾਵ ਭੇਜਿਆ ਜਾ ਰਿਹਾ ਹੈ।
ਪੰਜਾਬ ਲਈ ਖ਼ਤਰੇ ਦੀ ਘੰਟੀ ਕਿਉਂ?
ਪਹਿਲੀ ਨਜ਼ਰੇ ਵੇਖਿਆਂ ਇਹ ਯੋਜਨਾ ਤਾਂ ਬਹੁਤ ਹੀ ਵਧੀਆ ਤੇ ਲੁਭਾਉਣੀ ਜਾਪਦੀ ਹੈ। ਜੇਕਰ ਇਸ ਨਾਲ ਦੇਸ਼ ਦੇ ਸੋਕਾ ਮਾਰੇ ਇਲਾਕਿਆਂ ਲਈ ਸਿੰਚਾਈ ਅਤੇ ਏਨੀ ਜ਼ਿਆਦਾ ਬਿਜਲੀ ਪੈਦਾ ਹੁੰਦੀ ਹੈ ਤਾਂ ਪੰਜਾਬੀ ਇਸ ਦਾ ਵਿਰੋਧ ਕਿਉਂ ਕਰਨ? ਪੰਜਾਬ ਨੂੰ ਇਸ ਦਾ ਕੀ ਨੁਕਸਾਨ ਹੈ?
ਨੋਟ ਕਰਨ ਵਾਲੀ ਗੱਲ ਹੈ ਕਿ ਪੰਜਾਬ ਵਿਚ ਵਹਿੰਦੇ ਤਿੰਨੇ ਦਰਿਆ ਸਤਲੁਜ, ਬਿਆਸ ਤੇ ਰਾਵੀ ਹਿਮਾਲਿਆ ਦੇ ਗਲੇਸ਼ੀਅਰਾਂ ਦੇ ਪਿਘਲੇ ਪਾਣੀ ਜਾਂ ਬਰਸਾਤ ਦਾ ਵਹਾਅ ਹੀ ਤਾਂ ਹਨ। ਸਤਲੁਜ ਦਾ ਮੁੱਢ ਤਿੱਬਤ ਦੀ ਰਕਸ਼ਤਾਲ ਝੀਲ ਤੋਂ ਬੱਝਦਾ ਹੈ ਤੇ ਇਹ 260 ਕਿਲੋਮੀਟਰ ਵਹਿੰਦਾ ਹੋਇਆ ਸ਼ਿਪਕੀ ਲਾ ਦਰੇ ਤੋਂ ਹਿਮਾਚਲ ਰਾਹੀਂ ਭਾਰਤ ਵਿਚ ਦਾਖ਼ਲ ਹੁੰਦਾ ਹੈ। ਬਿਆਸ ਦਰਿਆ ਰੋਹਤਾਂਗ ਤੋਂ ਅਤੇ ਰਾਵੀ ਦਰਿਆ ਕਾਂਗੜਾ ਦੀਆਂ ਪਹਾੜੀਆਂ ਤੋਂ ਸ਼ੁਰੂ ਹੁੰਦਾ ਹੈ। ਇਹ ਡਲਹੌਜ਼ੀ ਦੀਆਂ ਪਹਾੜੀਆਂ ਤੋਂ ਵਹਿੰਦਾ ਹੋਇਆ ਮਾਧੋਪੁਰ ਤੋਂ ਪੰਜਾਬ ਵਿਚ ਤੇ ਫਿਰ ਭਾਰਤ-ਪਾਕਿ ਸਰਹੱਦ ਨਾਲ 80 ਕਿਲੋਮੀਟਰ ਚੱਲ ਕੇ ਪਾਕਿਸਤਾਨ ਵਿਚ ਜਾ ਵੜਦਾ ਹੈ।
ਹੁਣ ਜੇਕਰ ਨਵੀਂ ਸੋਚੀ ਜਾ ਰਹੀ ਯੋਜਨਾ ਸੱਚਮੁੱਚ ਹੀ ਅਮਲ ਵਿਚ ਆ ਜਾਂਦੀ ਹੈ ਤਾਂ ਇਸ ਦਾ ਸਾਫ਼ ਮਤਲਬ ਹੈ ਕਿ 50-55 ਬੰਨ੍ਹ ਮਾਰ ਕੇ ਸਾਰਾ ਪਾਣੀ ਹਿਮਾਲਿਆ ਦੇ ਖੇਤਰ ਵਿਚ ਹੀ ਰੋਕ ਕੇ ਪਣਬਿਜਲੀ ਯੂਨਿਟ ਲਗਾਏ ਜਾਣਗੇ ਅਤੇ ਪਾਣੀ ਨੂੰ ਪਾਈਪਾਂ ਦੇ ਜਾਲ ਰਾਹੀਂ ਪੂਰੇ ਦੇਸ਼ ਵਿਚ ਭੇਜਣ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ। ਸਪੱਸ਼ਟ ਹੈ ਕਿ ਫਿਰ ਪੰਜਾਬ ਦੇ ਦਰਿਆਵਾਂ ਵਿਚ ਆਉਣ ਲਈ ਪਾਣੀ ਦਾ ਕੋਈ ਕੁਦਰਤੀ ਸਰੋਤ ਹੀ ਨਹੀਂ ਬਚੇਗਾ। ਪੰਜਾਬ ਦੀ ਜੀਵਨ ਰੇਖਾ ਮੰਨੇ ਜਾਂਦੇ ਦਰਿਆ ਕੇਂਦਰ ਸਰਕਾਰ ਦੇ ਰਹਿਮੋ-ਕਰਮ 'ਤੇ ਹੋਣਗੇ ਕਿ ਕੇਂਦਰ ਸਰਕਾਰ ਜਿੰਨਾ ਮਰਜ਼ੀ ਕਿਸੇ ਡੈਮ ਤੋਂ ਪਾਣੀ ਪੰਜਾਬ ਦੇ ਦਰਿਆਵਾਂ ਲਈ ਛੱਡੇ ਜਾਂ ਨਾ ਛੱਡੇ। ਪੰਜਾਬ ਨੂੰ ਕਿੰਨਾ ਪਾਣੀ ਮਿਲੇ, ਇਸ ਦਾ ਪੰਜਾਬ ਕੋਲ ਕੋਈ ਕਾਨੂੰਨੀ ਹੱਕ ਨਹੀਂ ਬਚੇਗਾ, ਕਿਉਂਕਿ ਜਦੋਂ ਪਾਣੀ ਪੰਜਾਬ ਦੇ ਦਰਿਆਵਾਂ ਵਿਚ ਵਹੇਗਾ ਹੀ ਨਹੀਂ ਤਾਂ ਪੰਜਾਬ ਕਿਵੇਂ ਅੰਤਰਰਾਸ਼ਟਰੀ ਰਿਪੇਰੀਅਨ ਲਾਅ ਮੁਤਾਬਿਕ ਹੱਕਦਾਰ ਹੋਵੇਗਾ?
ਬਦਲੇ ਬਦਲੇ ਸੇ ਮੇਰੇ ਸਰਕਾਰ ਨਜ਼ਰ ਆਤੇ ਹੈਂ।
ਘਰ ਕੀ ਬਰਬਾਦੀ ਕੇ ਆਸਾਰ ਨਜ਼ਰ ਆਤੇ ਹੈਂ।
ਆਸ ਦੀ ਕਿਰਨ?
ਇਸ ਮਾਮਲੇ 'ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਕਿੰਨੇ ਕੁ ਉਤਸ਼ਾਹਿਤ ਤੇ ਕਾਹਲੇ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਆਪਣੇ ਤਿੰਨ ਸ਼ੇਰਾਂ ਦੀ ਮੋਹਰ ਵਾਲੇ ਸਰਕਾਰੀ ਲੈਟਰ ਪੈਡ 'ਤੇ 17 ਅਪ੍ਰੈਲ 2016 ਨੂੰ ਕੇਂਦਰੀ ਜਲ ਸੰਸਾਧਨ ਮੰਤਰੀ ਉਮਾ ਭਾਰਤੀ ਨੂੰ ਲਿਖੀ ਚਿੱਠੀ ਤੋਂ ਲਾਇਆ ਜਾ ਸਕਦਾ ਹੈ, ਜਿਸ ਦਾ ਵਿਸ਼ਾ ਹੈ 'ਹਿਮਾਲੀਅਨ ਗਲੇਸ਼ੀਅਰ ਪਿਘਲਣ ਤੇ ਉਪਲਬਧ ਪਾਣੀ ਸੋਕਾਗ੍ਰਸਤ ਮਹਾਰਾਸ਼ਟਰ, ਕਰਨਾਟਕ ਅਤੇ ਹੋਰ ਰਾਜਾਂ ਵੱਲ ਲਿਆਉਣ ਲਈ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਆਰਥਿਕ ਸਹਿਯੋਗ ਮਿਲਣ ਸਬੰਧੀ'।
ਇਸੇ ਪੱਤਰ ਵਿਚ ਇਸ ਪ੍ਰੀਯੋਜਨਾ ਦੇ ਵਿਸਤ੍ਰਿਤ ਸਰਵੇਖਣ, ਡਰਾਇੰਗ, ਡਿਜ਼ਾਈਨ ਅਤੇ ਯੋਜਨਾ ਲਾਗੂ ਕਰਨ ਲਈ ਲੋੜੀਂਦੇ ਬਜਟ ਦਾ ਹਿਸਾਬ ਲਾਉਣ ਲਈ ਆਰਥਿਕ ਸਹਿਯੋਗ ਦੇਣ ਦੀ ਸਿਫ਼ਾਰਸ਼ ਕਰਦਿਆਂ ਜਲ ਸੰਸਾਧਨ ਮੰਤਰਾਲੇ ਨਾਲ ਸਾਂਝੀ ਬੈਠਕ ਕਰਕੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿਵਾਉਣ ਲਈ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਹੈ। ਇਹ ਸਿਫ਼ਾਰਸ਼ ਸੈਂਟਰ ਫਾਰ ਰੂਰਲ ਵੈਲਫੇਅਰ, ਨਾਗਪੁਰ ਨਾਮੀ ਸੰਸਥਾ ਲਈ ਕੀਤੀ ਗਈ ਹੈ।
ਪਰ ਇਸ ਦੇ ਬਾਵਜੂਦ ਆਸ ਦੀ ਕਿਰਨ ਅਜੇ ਬਾਕੀ ਹੈ। ਪਹਿਲੀ ਗੱਲ ਤਾਂ ਇਹੀ ਹੈ ਕਿ ਅਜਿਹੀਆਂ ਮਹੱਤਵ ਅਕਾਂਕਸ਼ੀ ਯੋਜਨਾਵਾਂ ਕਾਗਜ਼ਾਂ 'ਤੇ ਬਣਾਉਣੀਆਂ ਤਾਂ ਸੌਖੀਆਂ ਹਨ ਪਰ ਅਮਲ ਵਿਚ ਲਿਆਉਣੀਆਂ ਏਨੀਆਂ ਸੌਖੀਆਂ ਨਹੀਂ ਹੁੰਦੀਆਂ। ਦੂਸਰੀ ਗੱਲ ਭਾਰਤ ਨੇ ਹੁਣੇ ਹੀ ਧਰਤੀ ਦਿਵਸ ਦੇ ਮੌਕੇ 'ਤੇ 'ਪੈਰਿਸ ਵਾਤਾਵਰਨ ਤਬਦੀਲੀ ਸਮਝੌਤੇ' 'ਤੇ ਦਸਤਖ਼ਤ ਕੀਤੇ ਹਨ ਤੇ ਉਹ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕੰਮ ਨਾ ਕਰਨ ਲਈ ਵਚਨਬੱਧ ਹੈ। ਤੀਸਰੀ ਗੱਲ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬੀ.ਬੀ.ਸੀ. ਵੱਲੋਂ ਛਾਪੀ ਇਸੇ ਰਿਪੋਰਟ ਵਿਚ ਹੀ ਲਿਖਿਆ ਗਿਆ ਹੈ ਕਿ 'ਵਾਟਰਮੈਨ ਆਫ ਇੰਡੀਆ' ਦੇ ਨਾਂਅ ਨਾਲ ਮਸ਼ਹੂਰ ਤੇ ਅੰਤਰਰਾਸ਼ਟਰੀ ਮੈਗਸੈਸੇ ਐਵਾਰਡ ਨਾਲ ਸਨਮਾਨਿਤ ਮਾਹਿਰ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਦੀਆਂ ਨੂੰ ਪਾਈਪ ਵਿਚ ਬੰਦ ਕਰਨਾ ਠੀਕ ਨਹੀਂ। ਕੁਦਰਤ ਨਾਲ ਜ਼ਿਆਦਾ ਛੇੜਛਾੜ ਵਾਤਾਵਰਨ ਲਈ ਨੁਕਸਾਨਦਾਇਕ ਹੈ। ਨਦੀਆਂ ਨੂੰ ਆਪਣੇ ਕੁਦਰਤੀ ਤਰੀਕੇ ਨਾਲ ਵਹਿਣ ਦੇਣਾ ਚਾਹੀਦਾ ਹੈ। ਚੌਥੀ ਗੱਲ ਵਿਦੇਸ਼ਾਂ ਵਿਚ ਵਸਦੇ ਕੁਝ ਫ਼ਿਕਰਮੰਦ ਪੰਜਾਬੀਆਂ ਵੱਲੋਂ ਸੋਸ਼ਲ ਮੀਡੀਏ 'ਤੇ ਇਸ ਦੇ ਖਿਲਾਫ਼ ਮਾਹੌਲ ਬਣਾਉਣ ਲਈ ਪਹਿਲੀ ਸੀਟੀ ਮਾਰਨੀ ਸ਼ੁਰੂ ਵੀ ਹੋ ਗਈ ਹੈ। ਇਸ ਲਈ ਇਹ ਏਨਾ ਸੌਖਾ ਨਹੀਂ ਕਿ ਨਿਤਿਨ ਗਡਕਰੀ ਵਰਗੇ ਕੁਝ ਬੰਦੇ ਆਪਣੀ ਮਨਮਾਨੀ ਕਰ ਹੀ ਗੁਜ਼ਰਨਗੇ, ਪਰ ਅਜਿਹਾ ਸਰਵੇਖਣ ਕਰਵਾਉਣ ਲਈ ਕੇਂਦਰੀ ਮੰਤਰੀ ਦਾ ਕਰੋੜਾਂ ਰੁਪਏ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰਨਾ ਹੀ ਪੰਜਾਬ ਲਈ ਸੰਭਾਵਿਤ ਖ਼ਤਰੇ ਦੀ ਪਹਿਲੀ ਘੰਟੀ ਹੈ, ਤੇ ਪੰਜਾਬੀਆਂ ਨੂੰ ਇਸ ਖ਼ਤਰੇ ਪ੍ਰਤੀ ਹੁਣੇ ਹੀ ਸੁਚੇਤ ਹੋਣਾ ਪਵੇਗਾ ਕਿ ਇਸ ਸਥਿਤੀ ਨੂੰ ਰੋਕਣ ਤੇ ਪੰਜਾਬ ਨੂੰ ਬਚਾਉਣ ਲਈ ਕੀ ਕੁਝ ਤੇ ਕਿਵੇਂ ਕੀਤਾ ਜਾ ਸਕਦਾ ਹੈ? ਨਹੀਂ ਤਾਂ
'ਨਾ ਸਮਝੋਗੇ ਤੇ ਮਿਟ ਜਾਓਗੇ...'।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com
Source - http://beta.ajitjalandhar.com/news/20160506/4/1332420.cms#1332420
ਕਿਤਾਬਾਂ
ਭਗਤ ਸਿੰਘ ਨੂੰ ਫਾਂਸੀ
ਭਾਗ ਦੂਜਾ
ਸੰਪਾਦਕ : ਮਲਵਿੰਦਰ ਜੀਤ ਸਿੰਘ ਵੜੈਚ
ਅਨੁਵਾਦਕ : ਸਰਬਜੀਤ ਸਿੰਘ ਵਿਰਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 360
ਸੰਪਰਕ : 0172-2556314.

ਭਾਗ ਦੂਜਾ
ਸੰਪਾਦਕ : ਮਲਵਿੰਦਰ ਜੀਤ ਸਿੰਘ ਵੜੈਚ
ਅਨੁਵਾਦਕ : ਸਰਬਜੀਤ ਸਿੰਘ ਵਿਰਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 360
ਸੰਪਰਕ : 0172-2556314.
ਪੰਜਾਬ ਦਾ ਪੁੱਤਰ ਮਹਿਜ਼ 23 ਸਾਢੇ 23 ਸਾਲ ਦੀ ਉਮਰੇ ਫਾਂਸੀ ਦਾ ਰੱਸਾ ਚੁੰਮ ਕੇ ਪੰਜਾਬ ਹੀ ਨਹੀਂ, ਦੇਸ਼ ਭਰ ਦੇ ਨੌਜਵਾਨ ਵਰਗ ਦਾ ਨਾਇਕ ਬਣ ਚੁੱਕਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 121 ਅਧੀਨ ਉਸ ਨੂੰ ਰਾਜਗੁਰੂ ਤੇ ਸੁਖਦੇਵ ਨਾਲ ਫਾਂਸੀ ਦਾ ਹੁਕਮ 7 ਅਕਤੂਬਰ, 1930 ਨੂੰ ਜੀ.ਸੀ. ਹਿਲਟਨ, ਅਬਦੁਲ ਕਾਦਰ ਤੇ ਜੇ.ਕੇ. ਤੱਪ ਦੇ ਦਸਤਖ਼ਤਾਂ ਹੇਠ ਸੁਣਾਇਆ ਗਿਆ। ਉਨ੍ਹਾਂ ਦੇ ਕੁਝ ਸਾਥੀਆਂ ਨੂੰ ਉਮਰ ਕੈਦ ਜਾਂ ਵੱਖ-ਵੱਖ ਸਮੇਂ ਲਈ ਕੈਦ ਬਾਮੁਸ਼ੱਕਤ ਹੋਈ ਤੇ ਕੁਝ ਬਰੀ ਹੋਏ। ਇਸ ਹੁਕਮ ਦੀ ਮੂਲ ਕਾਪੀ ਦਾ ਅਨੁਵਾਦ ਤੇ ਉਹ ਤਖ਼ਤਾ, ਜਿਸ ਉੱਤੇ ਇਨ੍ਹਾਂ ਨੂੰ ਫਾਂਸੀ ਲਾਇਆ ਗਿਆ, ਅਸਾਧਾਰਨ ਜਗਿਆਸਾ ਵਾਲੇ ਹਨ। ਵਿਚਾਰ ਅਧੀਨ ਪੁਸਤਕ ਵਿਚ ਇਹ ਹੁਕਮ ਵੀ ਵੇਖਿਆ ਜਾ ਸਕਦਾ ਹੈ ਤੇ ਫਾਂਸੀ ਦਾ ਇਤਿਹਾਸਕ ਤਖ਼ਤਾ ਵੀ। ਇਹ ਹੀ ਨਹੀਂ, 5 ਮਈ, 1930 ਤੋਂ 26 ਅਗਸਤ 30 ਤੱਕ ਇਨ੍ਹਾਂ ਬੀਰਾਂ ਉੱਤੇ ਚੱਲੇ ਮੁਕੱਦਮੇ ਵਿਚ ਭੁਗਤਾਈਆਂ ਗਈਆਂ 457 ਗਵਾਹੀਆਂ ਵੀ ਪੜ੍ਹੀਆਂ ਜਾ ਸਕਦੀਆਂ ਹਨ।
ਬਾਰੀਕੀ ਤੇ ਵਿਸਤਾਰ ਨਾਲ ਕੀਤੀ ਇਸ ਖੋਜ ਉਪਰੰਤ ਇਸ ਸਮੱਗਰੀ ਨੂੰ ਅੰਗਰੇਜ਼ੀ ਵਿਚ ਸੰਕਲਿਤ ਤੇ ਸੰਪਾਦਕ ਕਰਨ ਦਾ ਬਿਖਮ ਕਾਰਜ ਕੀਤਾ ਹੈ ਮਲਵਿੰਦਰ ਜੀਤ ਸਿੰਘ ਵੜੈਚ ਨੇ। ਉਹ ਸਿਰੜ ਤੇ ਸਿਦਕ ਨਾਲ ਇਸ ਕਿਸਮ ਦੇ ਕਾਰਜਾਂ ਨੂੰ ਲੰਬੇ ਸਮੇਂ ਤੋਂ ਸਮਰਪਿਤ ਹੋਣ ਕਰਕੇ ਪੰਜਾਬ ਹੀ ਨਹੀਂ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਪਛਾਣ ਬਣਾ ਚੁੱਕਾ ਹੈ। ਪੰਜਾਬੀ ਵਿਚ ਉਸ ਦੀ ਇਸ ਵੱਡ-ਆਕਾਰੀ ਪੁਸਤਕ ਦਾ ਅਨੁਵਾਦ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਕੀਤਾ ਹੈ। ਉਹ ਵੀ ਸਾਹਿਤਕ ਸਮਾਜ ਸੇਵੀ ਗਤੀਵਿਧੀਆਂ ਕਾਰਨ ਪਟਿਆਲੇ ਵਿਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ।
ਭਗਤ ਸਿੰਘ ਬਾਰੇ ਇਹ ਦਸਤਾਵੇਜ਼ ਗਵਾਹੀਆਂ ਦੇਸ਼ ਦੇ ਕਿੰਨੇ ਹੀ ਸ਼ਹਿਰਾਂ, ਵਿਅਕਤੀਆਂ ਨਾਲ ਸਬੰਧਤ ਹਨ। ਵਾਅਦਾ ਮੁਆਫ਼ ਗਵਾਹ ਵੀ ਹਨ, ਸਰਕਾਰੀ ਸਿਪਾਹੀ, ਮੁਲਾਜ਼ਮ, ਜੱਜ, ਦੁਕਾਨਦਾਰ, ਹੋਟਲ ਮਾਲਕ, ਬੁਕਿੰਗ ਕਲਰਕ, ਨਾਈ, ਦਰਜੀ, ਧੋਬੀ ਤੇ ਹੋਰ। ਗਵਾਹੀਆਂ ਵਿਚਲੀ ਸਮੱਗਰੀ ਤੇ ਗਵਾਹਾਂ ਬਾਰੇ ਇਹ ਪੁਸਤਕ ਕਈ ਖੋਜ ਪ੍ਰਬੰਧਾਂ ਦਾ ਵਿਸ਼ਾ ਬਣ ਸਕਦੀ ਹੈ ਅਤੇ ਬਣਾਉਣੀ ਚਾਹੀਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਮੋ: 98722-60550
Thursday, 5 May 2016
Bhagwant Maan Joke On Akali Dal | Latest Speech at Talwandi Sabo 2016 | AAP Vaisakhi Conference
Source - Punjab Productions Music YouTube Channel
Bhagwant Mann Latest Speech | Imitation of Sukhbir Badal || Funny || Must Watch
Source - Punjabi Sansar YouTube Channel
Tuesday, 3 May 2016
Sunday, 1 May 2016
ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਭਾਰਤੀ ਰੁਪਿਆ
ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਭਾਰਤੀ ਰੁਪਿਆ
ਨਵੀਂ ਦਿੱਲੀ, 2 ਮਈ- ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 8 ਪੈਸੇ ਕਮਜ਼ੋਰ ਹੋ ਗਿਆ ਹੈ। ਅਮਰੀਕਾ ਦਾ ਇੱਕ ਡਾਲਰ 66.41 ਰੁਪਏ ਦੇ ਬਰਾਬਰ ਹੋ ਗਿਆ ਹੈ।
- ਅਜੀਤ ਪੰਜਾਬੀ ਅਖਬਾਰ
ਧਰਮ ਦੇ ਨਾਂਅ 'ਤੇ ਵਧ ਰਿਹੈ ਅੰਧਵਿਸ਼ਵਾਸ ਦਾ ਕਾਰੋਬਾਰ --ਗੁਰਚਰਨ ਸਿੰਘ ਨੂਰਪੁਰ
ਧਰਮ ਦੇ ਨਾਂਅ 'ਤੇ ਵਧ ਰਿਹੈ ਅੰਧਵਿਸ਼ਵਾਸ ਦਾ ਕਾਰੋਬਾਰ
--ਗੁਰਚਰਨ ਸਿੰਘ ਨੂਰਪੁਰ
ਅਸੀਂ ਭਾਵੇਂ ਅੱਜ ਦੇ ਯੁੱਗ ਨੂੰ ਕੰਪਿਊਟਰ ਦਾ ਯੁੱਗ ਜਾਂ ਸਾਇੰਸ ਦਾ ਯੁੱਗ ਕਹੀਏ, ਪਰ ਹਕੀਕਤ ਇਹ ਹੈ ਕਿ ਅੱਜ ਵੀ ਦੁਨੀਆ ਦੀ ਬਹੁਗਿਣਤੀ ਅੰਧਵਿਸ਼ਵਾਸ ਦੀ ਦਲਦਲ ਵਿਚ ਬੜੀ ਬੁਰੀ ਤਰ੍ਹਾਂ ਫਸੀ ਹੋਈ ਹੈ। ਬਹੁਗਿਣਤੀ ਲੋਕ ਅੱਜ ਵੀ ਇਹ ਸਮਝਦੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਕਿਸੇ ਸਾਧ, ਸੰਤ, ਬਾਬੇ ਦੀ ਕਰਾਮਾਤ ਨਾਲ ਹੱਲ ਹੋ ਸਕਦੀਆਂ ਹਨ। ਵੱਖ-ਵੱਖ ਮੁਸੀਬਤਾਂ ਵਿਚ ਘਿਰੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਯੱਗ ਹਵਨ, ਪਾਠ ਪੂਜਾ ਅਤੇ ਤੀਰਥ ਯਾਤਰਾਵਾਂ ਨਾਲ ਘਰਾਂ ਦੇ ਧੋਣੇ ਧੋਤੇ ਜਾ ਸਕਦੇ ਹਨ। ਲੋਕਾਂ ਦੀ ਇਸ ਅੰਧਵਿਸ਼ਵਾਸੀ ਮਨੋਬਿਰਤੀ ਨੇ ਅੱਜ ਕੁਝ ਲੋਕਾਂ ਨੂੰ ਵੱਡੇ ਕਾਰੋਬਾਰ ਦਿੱਤੇ ਹੋਏ ਹਨ। ਅਵਾਮ ਦੀ ਇਸ ਮਨੋਬਿਰਤੀ ਨੇ ਮਾਮੂਲੀ ਕਾਰੋਬਾਰ ਕਰਦੇ ਬਾਪੂ ਆਸਾਰਾਮ ਅਤੇ ਸੰਤ ਰਾਮਪਾਲ ਵਰਗੇ ਲੋਕਾਂ ਨੂੰ ਆਪਣੇ ਕਾਰੋਬਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ। ਉਂਜ ਤਾਂ ਧਰਮ ਅਤੇ ਰਾਜਨੀਤੀ ਸਦੀਆਂ ਤੋਂ ਇਕ-ਦੂਜੇ ਦੇ ਪੂਰਕ ਰਹੇ ਹਨ ਪਰ ਪਿਛਲੇ ਕੁਝ ਅਰਸੇ ਤੋਂ ਸਾਧਾਂ-ਸੰਤਾਂ ਦੇ ਡੇਰਿਆਂ 'ਤੇ ਜੁੜੀਆਂ ਭੀੜਾਂ ਨੂੰ ਵੋਟਾਂ ਦੇ ਰੂਪ ਵਿਚ ਵੀ ਵੇਖਿਆ ਜਾਣ ਲੱਗਾ ਹੈ। ਅੰਨ੍ਹੀ ਸ਼ਰਧਾ ਤਹਿਤ ਇਕੱਤਰ ਹੁੰਦੀਆਂ ਭੀੜਾਂ ਦਾ ਵੋਟਾਂ ਦੇ ਰੂਪ ਵਿਚ ਸੌਦਾ ਕਰਨਾ ਹੁਣ ਆਮ ਗੱਲ ਹੋ ਗਈ ਹੈ।
ਸਾਡੇ ਮੁਲਕ ਵਿਚ ਲੋਕਾਂ ਦੀ ਸ਼ਰਧਾ ਤੋਂ ਕੀਤਾ ਜਾਣ ਵਾਲਾ ਕਾਰੋਬਾਰ ਬੜੀ ਤੇਜ਼ੀ ਨਾਲ ਫਲ-ਫੁਲ ਰਿਹਾ ਹੈ। ਬਹੁਤ ਸਾਰੇ ਉਹ ਲੋਕ, ਜੋ ਹਕੀਕਤ ਵਿਚ ਵਪਾਰੀ ਕਿਸਮ ਦੇ ਲੋਕ ਹਨ, ਨੇ ਭਗਵੇਂ ਚੋਲਿਆਂ ਦੀ ਆੜ ਵਿਚ ਸਾਧ-ਸੰਤ ਬਣ ਕੇ ਲੋਕਾਂ ਤੋਂ ਮੋਟੀਆਂ ਕਮਾਈਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਧ-ਸੰਤ ਦੇਸ਼ ਵਿਚ ਅਨੇਕਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਾਲਕ ਬਣ ਰਹੇ ਹਨ। ਹੁਣ ਗੱਲ ਇਸ ਤੋਂ ਵੀ ਅਗਾਂਹ ਚਲੀ ਗਈ ਹੈ। ਵੱਖ-ਵੱਖ ਧਾਰਮਿਕ ਅਖਵਾਉਣ ਵਾਲੀਆਂ ਸੰਸਥਾਵਾਂ ਨੇ ਆਪਣੀਆਂ-ਆਪਣੀਆਂ ਕੰਪਨੀਆਂ ਦੇ ਪ੍ਰੋਡਕਟ ਤਿਆਰ ਕਰਕੇ ਬਾਜ਼ਾਰ ਵਿਚ ਉਤਾਰ ਦਿੱਤੇ ਹਨ। ਇਹ ਬਾਜ਼ਾਰ ਘਿਓ, ਚੌਲ, ਤੇਲ, ਸਾਬਣ ਆਦਿ ਘਰੇਲੂ ਵਰਤੋਂ ਦੀਆਂ ਵਸਤਾਂ ਤੱਕ ਹੀ ਸੀਮਤ ਨਹੀਂ ਬਲਕਿ ਔਰਤਾਂ ਦੀ ਖੂਬਸੂਰਤੀ ਲਈ ਵਰਤੀਆਂ ਜਾਂਦੀਆਂ ਕਰੀਮਾਂ, ਪਾਊਡਰ, ਸ਼ੈਂਪੂ ਅਤੇ ਸੁੰਦਰਤਾ ਦੇ ਹੋਰ ਨੁਸਖੇ ਵੀ ਇਨ੍ਹਾਂ ਵਿਚ ਸ਼ਾਮਿਲ ਹਨ। ਸਾਡੇ ਮੁਲਕ ਦੇ ਧਾਰਮਿਕ ਰਹਿਨੁਮਾਵਾਂ ਨੇ ਹੁਣ ਸ਼ਾਇਦ ਬਾਜ਼ਾਰ ਦੀ ਤਾਕਤ ਨੂੰ ਸਮਝ ਲਿਆ ਹੈ ਅਤੇ ਉਹ ਹਰ ਤਰ੍ਹਾਂ ਨਾਲ ਆਪਣੇ ਕਾਰੋਬਾਰ ਨੂੰ ਵਿਸਥਾਰ ਦੇਣ ਦੀਆਂ ਕੋਸ਼ਿਸ਼ਾਂ ਵਿਚ ਹਨ। ਆਪਣੀਆਂ ਕੰਪਨੀਆਂ ਦੇ ਬਣਾਏ ਮਾਲ ਦੀ ਵਿਕਰੀ ਵਧਾਉਣ ਲਈ ਹਰ ਰੋਜ਼ ਲੱਖਾਂ ਰੁਪਏ ਵੱਖ-ਵੱਖ ਉਤਪਾਦਾਂ ਦੀਆਂ ਮਸ਼ਹੂਰੀਆਂ 'ਤੇ ਖਰਚੇ ਜਾ ਰਹੇ ਹਨ।
ਪਿਛਲੇ ਦਿਨੀ ਸ੍ਰੀ ਸ੍ਰੀ ਰਵੀਸ਼ੰਕਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਯਮੁਨਾ ਕੰਢੇ ਕੀਤਾ ਪ੍ਰੋਗਰਾਮ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਪ੍ਰੋਗਰਾਮ ਸਬੰਧੀ ਪ੍ਰਦੂਸ਼ਣ ਵਿਭਾਗ ਨੇ ਕਈ ਰੋਕਾਂ ਵੀ ਖੜ੍ਹੀਆਂ ਕੀਤੀਆਂ ਅਤੇ ਜੁਰਮਾਨਾ ਕਰਨ ਦਾ ਫੁਰਮਾਨ ਵੀ ਸੁਣਾਇਆ ਸੀ ਪਰ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਪ੍ਰੋਗਰਾਮ ਸਿਰੇ ਚੜ੍ਹਿਆ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਈ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ। ਕਈ ਪੰਛੀਆਂ ਦੀਆਂ ਜਾਤੀਆਂ ਪ੍ਰਭਾਵਿਤ ਹੋਈਆਂ ਅਤੇ ਅਨੇਕਾਂ ਹੀ ਤਰ੍ਹਾਂ ਦੀ ਬਨਸਪਤੀ ਅਤੇ ਪੇੜ ਪੌਦੇ ਇਸ ਪ੍ਰੋਗਰਾਮ ਨਾਲ ਹਾਨੀ-ਗ੍ਰਸਤ ਹੋਏ। ਅੱਜ ਸੂਚਨਾ ਅਤੇ ਤਕਨੀਕ ਦਾ ਯੁੱਗ ਹੈ। ਅਸੀਂ ਆਪਣੇ ਵਿਚਾਰਾਂ ਨਾਲ ਕੁਝ ਲੋਕਾਂ ਨੂੰ ਜੇਕਰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਅਸੀਂ ਘੱਟ ਪੈਸਿਆਂ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਕਰ ਸਕਦੇ ਹਾਂ। ਪਰ ਅਜਿਹੇ ਪ੍ਰੋਗਰਾਮ, ਜਿਨ੍ਹਾਂ ਕਰਕੇ ਵਾਤਾਵਰਨ ਦੀ ਬਰਬਾਦੀ ਹੋਵੇ, ਲੱਖਾਂ ਲੋਕਾਂ ਦੀ ਊਰਜਾ ਅਤੇ ਧਨ ਦੀ ਬਰਬਾਦੀ ਹੋਵੇ, ਕਰਕੇ ਅਸੀਂ ਲੋਕ ਕਿਹੜਾ ਲੋਕ ਭਲਾਈ ਦਾ ਕੰਮ ਕਰ ਰਹੇ ਹਾਂ? ਅਜਿਹੇ ਸਮੇਂ ਜਦੋਂ ਇਕੋ ਜਗ੍ਹਾ ਲੱਖਾਂ ਲੋਕ ਇਕੱਠੇ ਹੁੰਦੇ ਹਨ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ।
ਅਜੋਕੀਆਂ ਧਾਰਮਿਕ ਸੰਸਥਾਵਾਂ ਜੋ ਆਮ ਮਨੁੱਖ ਦੀ ਭਲਾਈ ਦੀ ਗੱਲ ਕਰਨ ਦਾ ਦਾਅਵਾ ਕਰਦੀਆਂ ਹਨ ਦੁਆਰਾ ਆਮ ਮਨੁੱਖ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਰੱਬ ਕੁਦਰਤ ਦੇ ਜ਼ਰ੍ਹੇ-ਜ਼ਰ੍ਹੇ ਵਿਚ ਹੈ। ਪਰ ਜਦੋਂ ਵੱਡੇ-ਵੱਡੇ ਅਡੰਬਰ ਰਚਾ ਕੇ ਆਲੇ ਦੁਆਲੇ ਨੂੰ ਪਲੀਤ ਕੀਤਾ ਜਾਂਦਾ ਹੈ ਉਦੋਂ ਕੁਦਰਤ ਦਾ ਪਿਆਰ ਕਿਉਂ ਵਿਸਰ ਜਾਂਦਾ ਹੈ? ਪਹਾੜਾਂ ਦੇ ਕੁਦਰਤੀ ਨਜ਼ਾਰਿਆਂ ਨੂੰ ਖ਼ਤਮ ਕਰਕੇ ਵੱਡੇ-ਵੱਡੇ ਧਾਮ ਉਸਾਰੇ ਜਾ ਰਹੇ ਹਨ। ਨਦੀਆਂ ਦਰਿਆਵਾਂ ਦੇ ਕੰਢਿਆਂ 'ਤੇ ਆਸ਼ਰਮ ਬਣ ਰਹੇ ਹਨ। ਅੱਜ ਦੇਸ਼ ਵਿਚ ਵੱਡੇ-ਵੱਡੇ ਧਾਰਮਿਕ ਰਹਿਬਰਾਂ ਦਾ ਜੋ ਵਿਹਾਰ ਵੇਖ ਰਹੇ ਹਾਂ ਉਸ ਵਿਚ ਉਹ ਆਪਣੇ ਸੇਵਕਾਂ ਨੂੰ ਸਿੱਖਿਆ ਤਾਂ ਸਾਦਾ ਰਹਿਣ ਦੀ ਦਿੰਦੇ ਹਨ, ਪਰ ਉਨ੍ਹਾਂ ਦੇ ਵਿਹਾਰ ਵਿਚ 'ਵੀ.ਆਈ.ਪੀ. ਕਲਚਰ' ਆ ਗਿਆ ਹੈ। ਅਜਿਹਾ ਸ਼ਾਇਦ ਇਸ ਲਈ ਹੈ ਕਿ ਸੰਗਤਾਂ ਦੀ ਸ਼ਰਧਾ ਵਿਚ ਕੋਈ ਤਬਦੀਲੀ ਨਹੀਂ ਆਈ ਪਰ ਸਾਧਾਂ-ਬਾਬਿਆਂ ਦਾ ਰਹਿਣ-ਸਹਿਣ ਉੱਕਾ ਹੀ ਤਬਦੀਲ ਹੋ ਗਿਆ ਹੈ। ਉਹ ਵੱਡੇ ਵਪਾਰੀ ਅਤੇ ਕਾਰੋਬਾਰੀ ਬਣ ਗਏ ਹਨ। ਧਰਮ-ਕਰਮ ਦੀਆਂ ਸਰਗਰਮੀਆਂ ਲਈ ਵੱਡੀ ਪੱਧਰ 'ਤੇ ਜ਼ਮੀਨਾਂ ਲੈ ਕੇ ਡੇਰੇ-ਮੱਠ ਬਣਾਏ ਜਾ ਰਹੇ ਹਨ। ਸਰਕਾਰਾਂ ਸਾਧ ਬਾਬਿਆਂ ਨੂੰ ਸਸਤੀਆਂ ਜ਼ਮੀਨਾਂ ਅਲਾਟ ਕਰਨ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਲੱਗੀਆਂ ਹਨ। ਸਾਧ-ਸੰਤ ਆਪਣੀਆਂ ਕੰਪਨੀਆਂ ਦੀ ਸਥਾਪਤੀ ਲਈ ਅਤੇ ਆਪਣੇ ਪ੍ਰੋਡਕਟ ਵੇਚਣ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ। ਬੜੀ ਅਜੀਬ ਸਥਿਤੀ ਹੈ ਜਿਹੜੀਆਂ ਧਿਰਾਂ ਨੇ ਮਨੁੱਖ ਨੂੰ ਮੋਹ ਮਾਇਆ ਅਤੇ ਬਾਜ਼ਾਰੂ ਤਾਕਤਾਂ ਦੇ ਤਿਲਸਮੀ ਸੰਸਾਰ ਤੋਂ ਬਾਹਰ ਕੱਢਣਾ ਸੀ, ਮਨੁੱਖ ਨੂੰ ਇਸ ਸਭ ਕੁਝ ਤੋਂ ਸੁਚੇਤ ਕਰਨਾ ਸੀ ਉਹ ਧਿਰਾਂ ਹੁਣ ਮਨੁੱਖ ਨੂੰ ਬਾਜ਼ਾਰ ਦੇ ਰਾਹ ਤੋਰਨ ਲਈ ਬੇਤਾਬ ਹਨ। ਉਹ ਧਿਰਾਂ ਜੋ ਮੋਹ ਮਾਇਆ ਤੋਂ ਮਨੁੱਖ ਨੂੰ ਨਿਰਲੇਪ ਰਹਿਣ ਦੀ ਗੱਲ ਕਹਿੰਦੀਆਂ ਆਈਆਂ ਹਨ ਜਦੋਂ ਉਨ੍ਹਾਂ ਵਿਚ ਇਕ ਦੂਜੇ ਨਾਲੋਂ ਵਧ ਕੇ ਮਾਇਆ ਕਮਾਉਣ ਦੀ ਹੋੜ ਲੱਗ ਗਈ ਹੈ ਤਾਂ ਇਨ੍ਹਾਂ ਦੇ ਸ਼ਰਧਾਲੂ ਲੋਕਾਂ ਵਿਚ ਕਿਸ ਤਰ੍ਹਾਂ ਦੀਆਂ ਮਾਨਸਿਕ ਪ੍ਰਵਿਰਤੀਆਂ ਪੈਦਾ ਹੋਣਗੀਆਂ? ਕਾਰਪੋਰੇਟ ਕੰਪਨੀਆਂ ਹੋਣ ਜਾਂ ਕੋਈ ਧਾਰਮਿਕ ਰਹਿਨੁਮਾ ਹੋਣ ਸਭ ਨੂੰ ਕਾਰੋਬਾਰ ਕਰਨ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸੱਤਾਧਾਰੀ ਧਿਰ ਦੀ ਲੋੜ ਰਹਿੰਦੀ ਹੈ। ਇਸ ਗਠਜੋੜ ਨੂੰ ਅੱਜ ਸਪੱਸ਼ਟ ਵੇਖਿਆ ਜਾ ਸਕਦਾ ਹੈ। ਉਂਜ ਤਾਂ ਦਹਾਕਿਆਂ ਤੋਂ ਧਰਿੰਦਰ ਬ੍ਰਹਮਚਾਰੀ, ਚੰਦਰਾ ਸੁਆਮੀ ਅਤੇ ਸਤਿਆ ਸਾਈਂ ਬਾਬੇ ਵਰਗਿਆਂ ਦੀਆਂ ਸੱਤਾਧਾਰੀਆਂ ਨਾਲ ਭਿਆਲੀਆਂ ਰਹੀਆਂ ਹਨ ਪਰ ਅੱਜ ਜਿਸ ਢੰਗ ਨਾਲ ਵੱਖ-ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜ਼ਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਉਸ ਨੇ ਉਸ ਵਰਤਾਰੇ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਹੈ ਜੋ ਹੁਣ ਤੱਕ ਮਨੁੱਖ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਦਾ ਆਇਆ ਹੈ ਅਤੇ ਇਹ ਇਕ ਬੇਹੱਦ ਖਤਰਨਾਕ ਵਰਤਾਰਾ ਹੈ। ਹੁਣ ਮਨੁੱਖ ਦੀ ਸ਼ਰਧਾ ਤੋਂ ਵੱਧ ਤੋਂ ਵੱਧ ਕਮਾਈ ਕਰਨ ਦੇ ਨਾਲ-ਨਾਲ ਜਦੋਂ-ਜਦੋਂ ਲੋੜ ਪਵੇ, ਉਸ ਨੂੰ ਵੋਟ ਦੇ ਰੂਪ ਵਿਚ ਵਰਤੇ ਜਾਣਾ ਆਮ ਗੱਲ ਹੋ ਗਈ ਹੈ। ਇਹ ਇਖਲਾਕੀ ਤੌਰ 'ਤੇ ਇਕ ਅਤਿ ਮਾੜਾ ਰੁਝਾਨ ਹੈ ਜੋ ਸਾਡੇ ਦੇਸ਼ ਵਿਚ ਬੜੀ ਤੇਜ਼ੀ ਨਾਲ ਪੈਦਾ ਹੋ ਰਿਹਾ ਹੈ। ਹੁਣ ਗੱਲ ਸ਼ਾਇਦ ਇਸ ਤੋਂ ਵੀ ਅਗਾਂਹ ਜਾ ਰਹੀ ਹੈ ਧਰਮ ਗੁਰੂਆਂ ਦੇ ਕਾਰੋਬਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਵਿਵਸਥਾ ਲਈ ਪੁਲਿਸ ਅਤੇ ਇੱਥੋਂ ਤੱਕ ਕਿ ਫੌਜ ਨੂੰ ਵਰਤੇ ਜਾਣ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਅਸੀਂ ਵੱਖ-ਵੱਖ ਧਰਮਾਂ, ਜਾਤਾਂ, ਮਜ਼੍ਹਬਾਂ ਅਤੇ ਅਨੇਕਾਂ ਤਰਾ੍ਹਂ ਦੀਆਂ ਸੰਪਰਦਾਵਾਂ ਵਾਲੇ ਦੇਸ਼ ਵਿਚ ਰਹਿ ਰਹੇ ਹਾਂ। ਇੱਥੇ ਇਕ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਸਾਧ, ਸੰਤ, ਸੁਆਮੀ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਆਪਣੇ-ਆਪਣੇ ਝੰਡਿਆਂ ਹੇਠ ਵੱਧ ਤੋਂ ਵੱਧ ਸੰਗਤ ਇਕੱਠੀ ਕੀਤੀ ਹੋਈ ਹੈ। ਇਹ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਇਨ੍ਹਾਂ 'ਚੋਂ ਕੁਝ ਐਸੇ ਵੀ ਸਾਧ ਸੰਤ ਹਨ, ਜਿਨ੍ਹਾਂ ਦੀ ਆਪਸੀ ਮੁਕਾਬਲੇਬਾਜ਼ੀ ਵੀ ਚਲਦੀ ਹੈ। ਜਿਵੇਂ ਸ੍ਰੀ ਸ੍ਰੀ ਰਵੀਸ਼ੰਕਰ ਜੀ ਦੇ ਮੈਗਾ ਪ੍ਰੋਗਰਾਮ ਲਈ ਯਮੁਨਾ ਦਰਿਆ ਤੇ ਫ਼ੌਜ ਵੱਲੋਂ ਪੁਲ ਬਣਾ ਕੇ ਦਿੱਤਾ ਗਿਆ ਕੀ ਕੱਲ੍ਹ ਨੂੰ ਕੋਈ ਹੋਰ ਸਾਧ ਸੰਤ ਇਸ ਤਰ੍ਹਾਂ ਦੇ ਸਮਾਗਮ ਕਰਦਾ ਹੈ ਤਾਂ ਉਸ ਦੀ ਮੰਗ 'ਤੇ ਵੀ ਭਾਰਤੀ ਫੌਜ ਦੀਆਂ ਸੇਵਾਵਾਂ ਪੇਸ਼ ਕੀਤੀਆਂ ਜਾਣਗੀਆਂ?
ਅੱਜ ਆਮ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ-ਆਪ ਨੂੰ ਵੱਡੇ-ਵੱਡੇ ਧਰਮਾਤਮਾ ਸਾਬਤ ਕਰਨ ਵਾਲੇ ਸਾਧ ਬਾਬੇ ਲੋਕਾਂ ਦੀ ਅੰਨ੍ਹੀ ਸ਼ਰਧਾ ਤੋਂ ਵੱਡੇ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੀ ਸੰਗਤ ਬਣਨ ਲਈ ਸ਼ਰਧਾਲੂ ਨੂੰ ਮੋਟੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ। ਇੱਥੋਂ ਤੱਕ ਕਿ ਬਹੁਤ ਮਹਿੰਗੇ ਮੁੱਲ ਅਸ਼ੀਰਵਾਦ ਤੱਕ ਵੀ ਵੇਚੇ ਜਾਂਦੇ ਹਨ। ਖਾਸ ਪ੍ਰੋਗਰਾਮਾਂ ਵਿਚ ਬੈਠਣ ਲਈ ਸੀਟ ਬੁੱਕ ਕਰਵਾਉਣ ਦੀ ਫੀਸ ਹਜ਼ਾਰਾਂ ਤੋਂ ਲੱਖਾਂ ਵਿਚ ਵੀ ਹੈ। ਵੀ. ਆਈ. ਪੀਜ਼. ਅਸ਼ੀਰਵਾਦ ਵੀ ਬਾਜ਼ਾਰ ਵਿਚ ਉਪਲਬਧ ਹਨ। ਰੱਬ ਦੇ ਦਰ 'ਤੇ ਸੌਖਿਆਂ ਪ੍ਰਵੇਸ਼ ਕਰਨ ਲਈ ਮਾਲਾਵਾਂ, ਲਾਕਟ, ਜਾਪ ਕਰਨ ਲਈ ਬੈਠਣ ਵਾਲੀਆਂ ਚਟਾਈਆਂ ਅਤੇ ਹੋਰ ਬਹੁਤ ਕੁਝ ਅਜਿਹਾ ਆਮ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਰਕੇ ਉਹ ਆਪਣੇ ਘਰੇਲੂ ਕਾਰੋਬਾਰਾਂ ਨੂੰ ਵਿਸਥਾਰ ਦੇ ਸਕਦੇ ਹਨ, ਘਰ ਦੇ ਦੁੱਖਾਂ ਦਲਿੱਦਰਾਂ ਤੋਂ ਨਿਜ਼ਾਤ ਪਾ ਸਕਦੇ ਹਨ, ਲੜਾਈ ਝਗੜਿਆਂ ਤੋਂ ਬਚਾਅ ਅਤੇ ਤੰਦਰੁਸਤੀ ਹਾਸਲ ਕਰ ਸਕਦੇ ਹਨ। ਧਰਮ ਕਰਮ ਨਾਲ ਜੁੜੇ ਮੈਗਾ ਪ੍ਰੋਗਰਾਮਾਂ ਵਿਚ ਹਜ਼ਾਰਾਂ ਕਲਾਕਾਰਾਂ ਦੀ ਪੇਸ਼ਕਾਰੀ, ਸਾਧਾਂ, ਸੰਤਾਂ ਅਤੇ ਸਾਧਵੀਆਂ ਦਾ ਫ਼ਿਲਮੀ ਅੰਦਾਜ਼ ਵਿਚ ਫ਼ਿਲਮੀ ਗਾਣਿਆਂ 'ਤੇ ਨੱਚਣਾ-ਥਿਰਕਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਰੱਬੀ ਰਹਿਮਤ ਅਤੇ ਗਲੈਮਰ ਦੀ ਦੁਨੀਆ ਨੂੰ ਬਹੁਤ ਜਲਦੀ ਰਲਗੱਡ ਕਰ ਦਿੱਤਾ ਜਾਵੇਗਾ। ਬਹੁਤ ਜਲਦੀ ਇਸ ਵਿਚ ਹੋਰ ਨਵੀਆਂ ਪ੍ਰਾਪਤੀਆਂ ਕੀਤੀਆਂ ਜਾਣਗੀਆਂ।
ਮਨੁੱਖ ਇਸ ਧਰਤੀ 'ਤੇ ਕੁਝ ਸਮਾਂ ਰਹਿਣ ਲਈ ਆਇਆ ਹੈ। ਇਸ ਦਾ ਇੱਥੇ ਹੋਣਾ ਸਦੀਵੀ ਨਹੀਂ। ਅੱਜ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਮਾਜ ਨੂੰ ਕਿਸ ਤਰ੍ਹਾਂ ਦਾ ਸਮਾਜ ਬਣਾਇਆ ਜਾ ਰਿਹਾ ਹੈ? ਸਾਡਾ ਆਪਣੀ ਧਰਤੀ ਨਾਲ ਕਿਹੋ ਜਿਹਾ ਵਿਵਹਾਰ ਹੈ? ਸਾਡੇ ਕੁਦਰਤੀ ਸੋਮੇ ਬੜੀ ਤੇਜ਼ੀ ਨਾਲ ਪਲੀਤ ਹੋ ਰਹੇ ਹਨ। ਵਸਤਾਂ, ਪਦਾਰਥਾਂ ਦੀ ਹੋੜ ਅਤੇ ਆਪਣੇ ਵਡੱਪਣ ਲਈ ਵੱਡੇ-ਵੱਡੇ ਪਾਪੜ ਵੇਲਣੇ ਇਹ ਸਭ ਕੁਝ ਸਾਨੂੰ ਕਿਸ ਪਾਸੇ ਲੈ ਜਾਵੇਗਾ? ਅਸੀਂ ਸਭ ਨੇ ਇਸ ਜ਼ਮੀਨ 'ਤੇ ਰਹਿੰਦਿਆਂ ਸੱਤਾ ਤਾਕਤ, ਕਾਰੋਬਾਰ, ਪਰਿਵਾਰ, ਸ਼ਾਨੋ-ਸ਼ੌਕਤ ਆਦਿ ਲਈ ਹੀ ਨਹੀਂ ਜਿਊਣਾ ਹੁੰਦਾ। ਅਸੀਂ ਇਸ ਸਮਾਜ ਲਈ ਵੀ ਜਿਊਣਾ ਹੁੰਦਾ ਹੈ ਅਤੇ ਇਸ ਤੋਂ ਵੀ ਅਗਾਂਹ ਅਸੀਂ ਮਿੱਟੀ, ਪਾਣੀ ਅਤੇ ਹਵਾ ਲਈ ਵੀ ਜਿਊਣਾ ਹੁੰਦਾ ਹੈ। ਸਾਧਾਂ ਸੰਤਾਂ ਵੱਲੋਂ ਵੱਡੇ ਸਾਮਰਾਜ ਅਤੇ ਕਾਰੋਬਾਰਾਂ ਦੀ ਸਥਾਪਤੀ ਕਰਨੀ ਇਸ ਗੱਲ ਵੱਲ ਇਸ਼ਾਰਾ ਹੈ ਕਿ ਸਬਰ ਸੰਤੋਖ ਅਤੇ ਸਾਦਾ ਰਹਿਣ-ਸਹਿਣ ਅਤੇ ਖਾਣ-ਪੀਣ ਜਿਹੀਆਂ ਗੱਲਾਂ ਹੁਣ ਅਜੋਕੇ ਧਰਮ-ਕਰਮ ਦੇ ਖੇਤਰ 'ਚੋਂ ਮਨਫ਼ੀ ਕਰ ਦਿੱਤੀਆਂ ਗਈਆਂ ਹਨ। ਅੱਜ ਆਮ ਲੋਕਾਂ ਨੂੰ ਅਜਿਹੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਸਭ ਧਿਰਾਂ ਦੀ ਕਾਰਜ-ਵਿਧੀ ਨੂੰ ਸਮਝਣ ਦੀ ਲੋੜ ਹੈ ਜੋ ਅੱਜ ਲੋਕ ਮਾਨਸਿਕਤਾ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵੱਲ ਧੱਕ ਕੇ ਇਸ ਤੋਂ ਕਮਾਈਆਂ ਕਰਨ ਵਿਚ ਜੁਟੀਆਂ ਹੋਈਆਂ ਹਨ। ਅੱਜ ਸਮਾਜ ਦਾ ਭਲਾ ਚਾਹੁਣ ਵਾਲਿਆਂ ਬੁੱਧੀਜੀਵੀਆਂ, ਤਰਕਸ਼ੀਲਾਂ, ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਨੂੰ ਅਜੋਕੇ ਅੰਧਵਿਸ਼ਵਾਸ ਦੇ ਬਾਜ਼ਾਰ ਤੋਂ ਸੁਚੇਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ।
-ਮੋ: 98550-51099
Subscribe to:
Posts (Atom)