Monday, 16 May 2016

ਵਿਸ਼ਵ ਦਾ ਸਭ ਤੋਂ ਵੱਡਾ ਮਾਲ-ਵਾਹਕ ਜਹਾਜ਼ ਪਰਥ ਹਵਾਈ ਅੱਡੇ ਤੇ ਉੱਤਰਿਆ

image-15-05-16-04-29ਅੱਜ ਸਵੇਰੇ 11.50 ਵਜੇ  ਪਰਥ ਹਵਾਈ ਅੱਡੇ ਤੇ ਵਿਸ਼ਵ ਦਾ ਸਭ ਤੋਂ ਵੱਡਾ ਐਨਟੋਨੋਵ ਏਅਰਲਾਇਨ ਦਾ ਏਐਨ-225 ਮਾਲ ਵਾਹਕ ਹਵਾਈ  ਜਹਾਜ ਉਤਰਿਆ। ਆਸਟੇ੍ਲੀਆ ਤੱਕ ਏਐਨ- 225 ਦੀ ਪਹਿਲੀ ਯਾਤਰਾ ਹੈ। ਪਰਥ ਹਵਾਈ ਅੱਡਾ ਅਥਾਰਟੀ ,ਐਨਟੋਨੋਵ ਏਅਰਲਾਇਨ ਵੱਲੋਂ ਇਸ ਜਹਾਜ਼ ਨੂੰ ਪਰਥ ਵਾਸੀਆ ਨੂੰ ਦਿਖਾਉਣ ਲਈ ਸਥਾਨਿਕ ਪ੍ਰਸ਼ਾਸਨ ਨਾਲ ਮਿਲਕੇ ਪ੍ਰਬੰਧ ਕੀਤੇ ਹਨ ਅਤੇ ਤਕਰੀਬਨ 20000 ਲੋਕਾਂ ਨੇ ਇਸ ਅਲੌਕਿਕ ਦ੍ਰਿਸ਼ ਨੂੰ ਦੇਖਿਆ। ਇਹ ਸੋਵੀਅਤ ਯੂਨੀਅਨ ( ਰੂਸ )ਵਿੱਚ ਸਾਲ 1970 ਵਿੱਚ ਡਿਜਾਇਨ ਕੀਤਾ, ਬਾਅਦ ਵਿੱਚ ਸਾਲ 2000 ਅਤੇ 2009 ਵਿੱਚ ਨਵੀਨੀਕਰਨ ਕੀਤਾ ਗਿਆ। ਇਸ ਦੀ ਪਹਿਲੀ ਵਰਤੋਂ ਸੋਵੀਅਤ ਸਪੇਸ ਸਟਲ ਬਰੁਨ ਨੂੰ ਆਸਮਾਨ ਵਿੱਚ ਲਿਜਾਣ ਲਈ ਕੀਤੀ ਅਤੇ ਬਾਅਦ ਵਿੱਚ ਇਹ ਯੂਕਰੇਨ ਦੀ ਮਾਲਕੀਅਤ ਬਣਿਆਂ ਹੁਣ ਇਹ ਮਾਲ ਦੀ ਢੋਆ-ਢੁਆਈ ਲਈ ਵਰਤਿਆ ਜਾਦਾ ਹੈ। ਏਐਨ-225 ਮਹੀਨੇ ਵਿੱਚ ਦੋ ਵਾਰ ਦੁਨੀਆ ਭਰ ਵਿੱਚ ਮਾਲ ਪਹੁੰਚਾਉਦਾ ਹੈ। ਇਸ ਨੂੰ ਸੰਚਾਲਿਤ ਕਰਨ ਲਈ ਚਾਲਕ ਦਲ ਦੇ ਛੇ ਮੈਬਰ, ਜਿਹਨਾ ਵਿੱਚ ਮੁੱਖ ਪਾਇਲਟ,ਸਹਿ ਪਾਇਲਟ,ਮੁੱਖ ਹਵਾਈ ਇੰਜੀਨੀਅਰ,ਹਵਾਈ ਇੰਜੀਨੀਅਰ, ਨੇਵੀਗੇਟਰ ਅਤੇ ਰੇਡੀਉ ਅਪਰੇਟਰ ਹਨ। ਇਹ ਇੱਕੋ ਵਾਰ ਵਿੱਚ ਲਗਾਤਾਰ 18 ਘੰਟੇ ਉਡਾਣ ਭਰਕੇ 15000 ਕਿਲੋਮੀਟਰ ਸਫਰ ਤਹਿ ਕਰ ਸਕਦਾ ਹੈ। ਇਸਦੇ 42 ਟਾਇਰ ਫੁਲ ਲੋਡ ਤੇ 90 ਵਾਰ ਸੁਰੱਖਿਅਤ ਲੈਡਿੰਗ ਕਰਵਾ ਸਕਦੇ ਹਨ। ਇਹ 80 ਕਾਰਾਂ ਜਾਂ 16 ਮਿਆਰੀ ਕੰਟੇਨਰ ਦੇ ਬਰਾਬਰ ਵਜ਼ਨ ਤਕਰੀਬਨ 64000 ਕਿਲੋਗ੍ਰਾਮ ਵਜਨ ਲੈਕੇ ਉੁੱਡ ਸਕਦਾ ਹੈ। ਇਸਦੇ ਛੇ ਇੰਜਣ ਮਿਲਕੇ 480,000 ਹਾਰਸ ਪਾਵਰ ਪੈਦਾ ਕਰਦੇ ਹਨ ਅਤੇ ਵਿੰਗਜ ਦਾ ਖੇਤਰਫਲ 950 ਸੁਕੇਅਰ ਮੀਟਰ ਹੈ। ਏਐਨ-225 ਪਰਥ ਵਿਖੇ ਸਵੇਰ 05.30 ਵਜੇ ਮੰਗਲ਼ਵਾਰ ਤੱਕ ਰੁਕੇਗਾ ਅਤੇ ਇਸਦੀ ਅਗਲੀ ਉਡਾਣ ਜਰਮਨ ਦੀ ਹੈ।
ਸਰੋਤ  - ਪੰਜਾਬੀ ਅਖਬਾਰ 
ਵਿਸ਼ਵ ਦਾ ਸਭ ਤੋਂ ਵੱਡਾ ਮਾਲ-ਵਾਹਕ ਜਹਾਜ਼ ਪਰਥ ਹਵਾਈ ਅੱਡੇ ਤੇ ਉੱਤਰਿਆ

No comments:

Post a Comment