ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬਾਨ ਨੇ ਪਾਣੀ ਨੂੰ ਪਿਤਾ ਆਖ ਵਡਿਆਇਆ ਹੈ। ਪਰ ਉਦਯੋਗਾਂ, ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਦੁਨੀਆ ਲਈ ਪਾਣੀ ਦੀ ਥੁੜ ਦਾ ਸੰਕਟ ਪੈਦਾ ਕਰ ਦਿੱਤਾ ਹੈ। ਵਧਦੇ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਨੇ ਪਾਣੀ ਨੂੰ ਸਾਫ਼ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਜਿਸ ਅੱਗੇ ਪਾਣੀ ਗੋਡੇ ਟੇਕਦਾ ਮਹਿਸੂਸ ਹੁੰਦਾ ਹੈ। ਇਸ ਲਈ ਲੋਕਾਈ ਪੀਣ ਵਾਲੇ ਸਾਫ਼ ਪਾਣੀ ਤੋਂ ਵੀ ਵਾਂਝੀ ਹੋ ਰਹੀ ਹੈ ਅਤੇ ਭਾਰੀਆਂ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ ਪੀ ਕੇ ਮੌਤ ਨੂੰ ਸੱਦਾ ਦੇ ਰਹੀ ਹੈ। ਜ਼ਮੀਨੀ ਪਾਣੀ ਦਾ ਡਿਗਦਾ ਪੱਧਰ ਅਤੇ ਜਲ ਸੋਮਿਆਂ 'ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਦੇਸ਼ ਵਿਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿਚ 23 ਫ਼ੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ, ਜੋ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ।
ਮੌਜੂਦਾ ਸਮੇਂ ਅੰਦਰ ਦੇਸ਼ ਦੀ ਇਕ ਚੌਥਾਈ ਆਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ। ਦੇਸ਼ ਦੇ 256 ਜ਼ਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਹਨ। ਮੌਨਸੂਨ ਦੀ ਅਨਿਯਮਤਤਾ ਅਤੇ ਵਧ ਰਹੀ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ। ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜਬੂਰ ਹਨ, ਜਿਨ੍ਹਾਂ ਵਿਚ ਉੱਤਰ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਗੁਜਰਾਤ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ। ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਨਸ਼ਰ ਹੋਈਆਂ ਹਨ। ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਅਗਰ ਪਹਿਲਾਂ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ।
ਦੇਸ਼ 'ਚ ਇਕ ਪਾਸੇ ਸੋਕੇ ਅਤੇ ਪਾਣੀ ਦੀ ਘਾਟ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਦੂਜੇ ਪਾਸੇ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਰਾਹੀਂ ਕ੍ਰਿਕਟ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਆਈ.ਪੀ.ਐੱਲ. ਦਾ ਭਾਰਤੀ ਅਰਥ-ਵਿਵਸਥਾ 'ਚ 0.01 ਫ਼ੀਸਦੀ ਯੋਗਦਾਨ ਹੈ। ਕ੍ਰਿਕਟ ਪਿੱਚਾਂ ਅਤੇ ਮੈਦਾਨ ਦੀ ਤਿਆਰੀ ਲਈ ਹਜ਼ਾਰਾਂ ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਦੇ ਚਲਦਿਆਂ ਬੰਬੇ ਹਾਈਕੋਰਟ ਨੇ ਮਹਾਰਾਸ਼ਟਰ 'ਚ ਹੋਣ ਵਾਲੇ ਮੈਚ ਸੂਬੇ ਤੋਂ ਬਾਹਰ ਕਰਾਉਣ ਦਾ ਹੁਕਮ ਸੁਣਾਇਆ ਸੀ, ਜੋ ਇਕ ਸ਼ਲਾਘਾਯੋਗ ਕਦਮ ਸੀ। ਦੇਸ਼ ਅਤੇ ਲੋਕਾਂ ਦੀ ਬਦਕਿਸਮਤੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਸਾਡੇ ਚੁਣੇ ਹੋਏ ਨੇਤਾ ਵੀ ਸੋਕਾ ਪ੍ਰਭਾਵਿਤ ਲੋਕਾਂ ਨਾਲ ਮਜ਼ਾਕ ਕਰਦੇ ਦਿਸਦੇ ਹਨ। ਪਿਛਲੇ ਦਿਨੀਂ ਇਕ ਸੋਕਾਗ੍ਰਸਤ ਰਾਜ ਦਾ ਮੰਤਰੀ ਆਪਣੇ ਸੋਕਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਗਿਆ ਤਾਂ ਉਸ ਦੇ ਹੈਲੀਕਾਪਟਰ ਦੇ ਉਤਾਰੇ ਲਈ ਆਰਜ਼ੀ ਪ੍ਰਬੰਧ ਲਈ ਹਜ਼ਾਰਾਂ ਲਿਟਰ ਪਾਣੀ ਮੰਗਵਾ ਕੇ ਸ਼ਰੇਆਮ ਬਰਬਾਦ ਕੀਤਾ ਗਿਆ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਲੋਕ ਜਨਤਾ ਲਈ ਕਿੰਨੇ ਕੁ ਸੰਵੇਦਨਸ਼ੀਲ ਹਨ।
ਸਾਡੇ ਦੇਸ਼ ਅੰਦਰ ਜਲ ਭੰਡਾਰਾਂ ਦੀ ਤਾਂ ਕਮੀ ਨਹੀਂ ਹੈ ਪਰ ਸਹੀ ਵਰਤੋਂ ਅਤੇ ਸਾਂਭ ਸੰਭਾਲ ਨਾ ਹੋਣ ਕਰਕੇ ਅੱਜ ਦੇਸ਼ ਪਾਣੀ ਦੀ ਥੁੜ ਨਾਲ ਜੂਝ ਰਿਹਾ ਹੈ। ਦੇਸ਼ ਦੀਆਂ ਜ਼ਿਆਦਾਤਰ ਨਦੀਆਂ ਦਾ ਜਲ ਸਰੋਤ ਹਿਮਾਲਿਆ ਦੇ ਗਲੇਸ਼ੀਅਰ ਹਨ, ਜਿਨ੍ਹਾਂ ਤੋਂ ਸਾਰਾ ਸਾਲ ਪਾਣੀ ਮਿਲਦਾ ਹੈ। ਇਸ ਤੋਂ ਬਿਨਾਂ ਜ਼ਮੀਨੀ ਪਾਣੀ ਵੀ ਵਰਤੋਂ 'ਚ ਲਿਆਂਦਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਟਿਊਬਵੈੱਲਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਜਿਸ ਕਾਰਨ ਖੇਤੀ, ਉਦਯੋਗਾਂ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ। ਅੱਜ ਇਸ ਦੇ ਫਲਸਰੂਪ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੋਰ ਡਿਗਦਾ ਜਾ ਰਿਹਾ ਹੈ ਜਾਂ ਇੰਜ ਕਹਿ ਲਉ ਪਾਣੀ ਸਾਡੇ ਤੋਂ ਦੂਰ ਜਾ ਰਿਹਾ ਹੈ।
ਭਾਰਤ ਵਿਚ ਖੇਤੀ ਜੋ ਮੀਂਹ 'ਤੇ ਨਿਰਭਰ ਸੀ ਉਹ ਟਿਊਬਵੈੱਲਾਂ ਦੀ ਉਪਲਬਧਤਾ ਦੇ ਕਾਰਨ ਜ਼ਮੀਨੀ ਪਾਣੀ 'ਤੇ ਨਿਰਭਰ ਹੋ ਗਈ। ਬਿਨਾਂ ਸ਼ੱਕ ਇਸ ਤਰ੍ਹਾਂ ਫ਼ਸਲਾਂ ਦੀ ਪੈਦਾਵਾਰ ਜ਼ਰੂਰ ਵਧੀ ਅਤੇ ਕਰੋੜਾਂ ਲੋਕਾਂ ਦੀ ਭੁੱਖ ਵੀ ਸ਼ਾਂਤ ਹੋਈ ਪਰ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਇਸ ਨੂੰ ਹੋਰ ਡੂੰਘਾ ਜਾਣ ਲਈ ਮਜਬੂਰ ਕਰ ਦਿੱਤਾ। ਅਜੋਕੇ ਦੌਰ ਅੰਦਰ ਦੇਸ਼ ਦੀ 60 ਫ਼ੀਸਦੀ ਖੇਤੀ ਪਾਣੀ ਦੀ ਵਰਤੋਂ ਅੰਨ੍ਹੇਵਾਹ ਕਰ ਰਹੀ ਹੈ। ਇਸੇ ਤਰ੍ਹਾਂ ਉਦਯੋਗਾਂ ਨੇ ਵੀ ਰੱਜ ਕੇ ਪਾਣੀ ਦੀ ਦੁਰਵਰਤੋਂ ਕੀਤੀ ਹੈ। ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਵੀ ਜ਼ਮੀਨੀ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਝੋਨੇ ਦੀ ਫ਼ਸਲ ਨੇ ਪਾਣੀ ਨੂੰ ਖ਼ਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਟਿਊਬਵੈੱਲਾਂ ਰਾਹੀਂ ਇਹ ਫ਼ਸਲ ਪਾਲੀ ਜਾਂਦੀ ਹੈ ਜੋ ਨਰਮੇ ਦੀ ਫ਼ਸਲ ਦਾ ਬਦਲ ਹੈ। ਇਸ ਸਮੇਂ ਸੂਬੇ 'ਚ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ ਤੇ ਬਿਜਲੀ ਮਹਿਕਮੇ ਕੋਲ 3 ਲੱਖ ਹੋਰ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਕਿਸਾਨ ਜੱਦੋ-ਜਹਿਦ ਕਰ ਰਹੇ ਹਨ। ਸੰਨ 1997 ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਝੋਨੇ ਦੀ ਫ਼ਸਲ ਨੇ ਮਾਲਵੇ 'ਚ ਵੀ ਆਪਣੇ ਪੈਰ ਜਮਾਏ ਅਤੇ ਨਰਮੇ ਨੂੰ ਵਿਦਾਇਗੀ ਦਿੱਤੀ। ਇਕ ਅੰਦਾਜ਼ੇ ਮੁਤਾਬਕ ਪੰਜਾਬ ਵਿਚ ਇਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5400 ਲਿਟਰ ਪਾਣੀ ਵਰਤਿਆ ਜਾਂਦਾ ਹੈ ਅਤੇ ਪੱਛਮੀ ਬੰਗਾਲ ਵਿਚ 2400 ਲਿਟਰ ਪਾਣੀ ਇਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ ਵਰਤਿਆ ਜਾਦਾ ਹੈ। ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਨੇ ਸੂਬੇ ਦੇ 145 ਬਲਾਕਾਂ ਨੂੰ ਡਾਰਕ ਜ਼ੋਨ ਦੱਸਿਆ ਹੈ ਜਿੱਥੇ ਜ਼ਮੀਨੀ ਪਾਣੀ 'ਚ ਗਿਰਾਵਟ ਸਭ ਤੋਂ ਜ਼ਿਆਦਾ ਹੈ। ਨਾਸਾ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਇਥੇ ਮਾਰੂਥਲ ਬਣਨ ਦੀ ਸੰਭਾਵਨਾ ਹੈ। ਸੂਬੇ ਦੇ ਦੱਖਣੀ ਪੱਛਮੀ ਇਲਾਕੇ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝੇ ਹੋ ਰਹੇ ਹਨ।
ਅਮਰੀਕਾ ਦੀ ਮੈਸਾਚੂਸੇਸ ਇੰਸਟੀਚਿਊਟ ਆਫ ਟੈਕਨਾਲੋਜੀ ਸੰਸਥਾ ਅਨੁਸਾਰ ਸੰਨ 2050 ਤੱਕ ਏਸ਼ੀਆ ਵਿਚ ਜਲ ਸੰਕਟ ਹੋਰ ਵੀ ਗੰਭੀਰ ਹੋਣ ਵਾਲਾ ਹੈ। ਇਸ ਵਰਤਾਰੇ ਦੇ ਕਾਰਨ ਵਧਦੀ ਆਬਾਦੀ, ਜਲਵਾਯੂ ਪਰਿਵਰਤਨ ਅਤੇ ਪਾਣੀ ਦੀ ਸਹੀ ਸੰਭਾਲ ਨਾ ਹੋਣਾ ਆਦਿ ਹੋਣਗੇ। ਭਾਰਤ ਵਿਚ 'ਸੈਂਟਰਲ ਗਰਾਊਂਡ ਵਾਟਰ ਬੋਰਡ' ਅਨੁਸਾਰ ਪਾਣੀ ਦੇ ਪੱਧਰ 'ਚ ਲਗਾਤਾਰ ਗਿਰਾਵਟ ਕਾਰਨ ਸੰਨ 2050 ਤੱਕ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲਬਧਤਾ 3120 ਲਿਟਰ ਹੋਵੇਗੀ। ਸੰਨ 1951 ਵਿਚ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲਬਧਤਾ 14180 ਲਿਟਰ ਸੀ ਤੇ ਸੰਨ 2001 ਵਿਚ ਘਟ ਕੇ 5120 ਲਿਟਰ ਰਹਿ ਗਈ। ਪਿਛਲੇ ਸੱਤ ਸਾਲਾਂ ਦੌਰਾਨ ਜ਼ਮੀਨੀ ਪਾਣੀ ਤੇ ਉਸ ਦੀ ਪੂਰਤੀ ਵਿਚ 54 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿਚ ਵਰਖਾ ਦਾ ਲੱਖਾਂ ਲਿਟਰ ਪਾਣੀ ਸੰਭਾਲ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਫਾਲਤੂ ਵਹਿ ਜਾਂਦਾ ਹੈ ਅਤੇ ਜ਼ਮੀਨ 'ਚ ਵੀ ਨਾ ਜਾਕੇ ਸਮੁੰਦਰਾਂ ਦਾ ਹਿੱਸਾ ਬਣ ਜਾਂਦਾ ਹੈ। ਦੇਸ਼ ਅੰਦਰ ਹਰ ਰੋਜ਼ 40 ਹਜ਼ਾਰ ਮਿਲੀਅਨ ਲਿਟਰ ਪਾਣੀ ਸੀਵਰੇਜ 'ਚ ਜਾਂਦਾ ਹੈ ਉਸ ਵਿਚੋਂ ਕੇਵਲ 20 ਫ਼ੀਸਦੀ ਪਾਣੀ ਦੀ ਸੁਧਾਈ ਹੁੰਦੀ ਹੈ ਅਤੇ ਬਾਕੀ ਉਸੇ ਤਰ੍ਹਾਂ ਨਦੀਆਂ ਜਾਂ ਹੋਰ ਜਲ ਸਰੋਤਾਂ 'ਚ ਵਹਾਇਆ ਜਾ ਰਿਹਾ ਹੈ। ਇਸੇ ਕਰਕੇ ਜ਼ਮੀਨੀ ਅਤੇ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਅਜੋਕੇ ਹਾਲਾਤ ਇਹ ਹਨ ਕਿ ਦੇਸ਼ ਵਿਚ 70 ਫ਼ੀਸਦੀ ਸਾਫ਼ ਪਾਣੀ ਸੀਵਰੇਜ ਦੀ ਸਹੀ ਵਿਵਸਥਾ ਨਾ ਹੋਣ ਕਰਕੇ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਗੰਦੇ ਪਾਣੀ ਨੂੰ ਪੀਣ ਕਾਰਨ ਉਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਕਾਰਨ ਦੇਸ਼ ਦੇ ਕਈ ਲੱਖ ਲੋਕ ਹਰ ਸਾਲ ਮਰ ਜਾਂਦੇ ਹਨ ਅਤੇ 1.5 ਲੱਖ ਬੱਚੇ ਦਸਤ ਆਦਿ ਰੋਗਾਂ ਕਾਰਨ ਹਰ ਸਾਲ ਮਰਦੇ ਹਨ।
ਉਪਰੋਕਤ ਵਿਸ਼ਲੇਸ਼ਣ ਤੋਂ ਬਾਅਦ ਦੇਸ਼ ਵਿਚ ਸੋਕੇ ਅਤੇ ਪਾਣੀ ਦੀ ਘਾਟ ਦੇ ਤੱਥ ਬੁਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਏ ਹਨ। ਪਾਣੀ ਦੀ ਸਹੀ ਸਾਂਭ ਸੰਭਾਲ ਦੀ ਅਣਹੋਂਦ, ਅੰਨ੍ਹੇਵਾਹ ਵਰਤੋਂ ਕਾਰਨ ਪਾਣੀ ਦੀ ਥੁੜ ਜਾਂ ਸੋਕਾ ਅਤੇ ਪ੍ਰਦੂਸ਼ਣ ਆਦਿ ਮੁੱਖ ਮੁੱਦੇ ਹਨ। ਸੋਕਾ ਪੀੜਤ ਰਾਜਾਂ ਵਿੱਚ ਹੜ੍ਹ ਪ੍ਰਭਾਵਿਤ ਨਦੀਆਂ ਦੇ ਜਲ ਨੂੰ ਨਿਯੰਤਰਿਤ ਕਰਕੇ ਪਹੁੰਚਾਉਣ ਦੀ ਸਾਰਥਿਕ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਲੋਕਾਂ ਨੂੰ ਪਾਣੀ ਦੇ ਸਬੰਧ 'ਚ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ। ਵਰਖਾ ਦਾ ਪਾਣੀ ਇਕੱਠਾ ਕਰਕੇ ਖੇਤੀ, ਉਦਯੋਗਾਂ ਅਤੇ ਇਮਾਰਤੀ ਨਿਰਮਾਣ ਕੰਮਾਂ 'ਚ ਵਰਤਿਆ ਜਾਵੇ। ਜ਼ਮੀਨੀ ਪਾਣੀ 'ਤੇ ਬੋਝ ਘਟਾਉਣ ਲਈ ਇਹ ਕਾਰਗਰ ਕਦਮ ਹੈ। ਜਲ ਪ੍ਰਦੂਸ਼ਣ ਰੋਕਣ ਲਈ ਪਾਣੀ 'ਚ ਗੰਦਗੀ ਨਾ ਵਹਾਈ ਜਾਵੇ ਅਤੇ ਆਸਥਾ ਦੇ ਨਾਂਅ 'ਤੇ ਜਲ ਸੋਮਿਆਂ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ। ਜਲ ਨੂੰ ਸੰਭਾਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।

-ਚੱਕ ਬਖਤੂ (ਬਠਿੰਡਾ)
ਈਮੇਲ: gurtejsidhu028@gmail.com
ਈਮੇਲ: gurtejsidhu028@gmail.com
- See more at: http://beta.ajitjalandhar.com/news/20160510/4/1337441.cms#1337441ਦੇਸ਼ ਅੰਦਰ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ
No comments:
Post a Comment