Saturday, 30 April 2016


************* ਅੱਧੇ ਕੱਪ ਚਾਹ ਦੇ ਮੁੱਲ ਤੇ ਲਾਇਬਰੇਰੀ **********
************ ਮਈ--ਜੂਨ ਮਹੀਨੇ ਦਾ ਪੰਜ ਪੁਸਤਕਾਂ ਦਾ ਸੈਟ ********

ਦੋਸਤੋ ........ਸੰਸਥਾ ਪੀਪਲਜ ਫੋਰਮ, ਬਰਗਾੜੀ, ਪੰਜਾਬ ਵੱਲੋਂ ਪਾਠਕਾਂ ਤਕ ਮਿਆਰੀ ਸਾਹਿਤ ਪੁਚਾਓਣ ਦੇ ਓਪਰਾਲੇ ਵਜੋਂ ਹਰ ਦੋ ਮਹੀਨੇ ਬਾਅਦ ਪੰਜ ਪੁਸਤਕਾਂ ਦਾ ਇਕ ਸੈਟ ਭਾਰਤ ਵਿਚ 200/- [ਰਜਿ. ਡਾਕ ਖਰਚ ਵਖਰਾ] ਵੀ.ਪੀ.ਪੀ.ਰਾਹੀਂ ਅਤੇ ਵਿਦੇਸ਼ ਵਿਚ 1100 /-[ ਹਵਾਈ ਡਾਕ] ਰਾਹੀਂ ਭੇਜਿਆ ਜਾ ਰਿਹਾ ਹੈ ..... ਇਸ ਮੁਹਿਮ ਅਧੀਨ 21ਵੇਂ ਸੈਟ ਵਿਚ ਨਿਮਨਲਿਖਤ ਪੰਜ ਪੁਸਤਕਾਂ ਭੇਜੀਆਂ ਜਾ ਰਹੀਆਂ ਹਨ......ਜੋ ਦੋਸਤ ਮੰਗਵਾਉਣਾ ਚਾਹੁੰਦੇ ਨੇ...... ...ਓਹ ਆਪਣਾ ਪੂਰਾ ਪਤਾ, ਪਿਨ ਕੋਡ ਅਤੇ ਮੁਬਾਈਲ ਨੰਬਰ ਇਨਬੋਕਸ ਕਰ ਦੇਣ ...ਇਸਨੂੰ ਅੱਗੇ ਫੇਸਬੁਕ ਅਤੇ ਵਾਟ੍ਸਐਪ ਤੇ ਸ਼ੇਅਰ ਜਰੂਰ ਕਰੋ .

1 .ਪੰਜਾਬ ਦੀ ਇਤਿਹਾਸਿਕ ਗਾਥਾ  - [ ਰਾਜਪਾਲ ਸਿੰਘ  ]....ਸਫੇ 208 ..... ਵਰਤਮਾਨ ਦੀ ਇਮਾਰਤ ਇਤਿਹਾਸ  ਦੀਆਂ ਨੀਹਾਂ ਓੱਤੇ ਹੀ ਖੜੀ ਹੁੰਦੀ ਹੈ , ਜੇ ਅਸੀਂ ਇਤਿਹਾਸ ਨੂੰ ਨਹੀਂ ਜਾਣਦੇ ਤਾਂ ਅਸੀਂ ਵਰਤਮਾਨ ਨੂੰ ਵੀ ਠੀਕ ਢੰਗ ਨਾਲ ਨਹੀਂ ਸਮਝ ਸਕਦੇ ........ਇਸ ਪੁਸਤਕ ਵਿਚ ਸਾਲ 1849 ਤੋਂ 2000 ਤਕ ਦੇ ਪੰਜਾਬ ਦੇ ਇਤਿਹਾਸ ਦਾ ਵਿਸ਼ਲੇਸ਼ਣ ........ਸੰਤੁਲਤ ਪੇਸ਼ਕਾਰੀ .....

2 .ਇਹੋ ਹਮਾਰਾ ਜੀਵਣਾ - [ ਦਲੀਪ ਕੋਰ ਟਿਵਾਣਾ ].....ਸਫੇ 96...... ਪੰਜਾਬੀ ਦਾ ਸ਼ਾਹਕਾਰ ਨਾਵਲ ......ਜਲੰਧਰ ਦੂਰਦਰਸ਼ਨ ਤੇ ਅਮਰ ਨੂਰੀ ਵੱਲੋਂ ਨਿਭਾਇਆ  'ਭਾਨੋ ' ਦਾ ਕਿਰਦਾਰ ਲੋਕ ਮਨਾਂ ਵਿਚ ਚੇਤੇ ......ਦਲੀਪ ਕੋਰ ਟਿਵਾਣਾ ਦੀ ਬੇਹਤਰੀਨ ਰਚਨਾ ......

3 . ਇਕ ਚਾਦਰ ਅਧੋਰਾਣੀ -[ ਰਾਜਿੰਦਰ ਸਿੰਘ ਬੇਦੀ ] ....ਸਫੇ 120 ......1966 ਦਾ ਸਾਹਿਤ ਅਕਾਦਮੀ ਸਨਮਾਨ ਯਾਫਤਾ ਨਾਵਲ .......ਇਸ ਤੇ ਅਧਾਰਿਤ ਹਿੰਦੀ ਫਿਲਮ ' ਇਕ ਚਾਦਰ ਮੈਲੀ ਸੀ ' ਦਾ ਨਿਰਮਾਣ .....ਜਿਸਦੇ ਯਾਦਗਾਰੀ ਗੀਤ ਨਾਮਵਰ ਫਿਲਮ ਡਾਇਰੇਕਟਰ ਮਨਮੋਹਨ ਸਿੰਘ ਨੇ ਗਾਏ ਸੀ .......ਆਪਣੇ ਦੋਰ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਣ ..

4 . ਸਮਕਾਲੀ ਸਾਹਿਤ - [ ਸੰਪਾਦਕ -ਦਰਸ਼ਨ ਸਿੰਘ ]....ਸਫੇ 176 ....ਸਾਹਿਤਕ ਰਸਾਲਾ .... ਹਰਭਜਨ ਸਿੰਘ , ਜੰਗ ਬਹਾਦਰ ਗੋਇਲ, ਮੋਹਨਜੀਤ, ਸੁਖਵਿੰਦਰ ਅਮ੍ਰਿਤ,ਜੁਬੇਰ ਅਹਿਮਦ ਦੀਆਂ ਰਚਨਾਵਾਂ .......ਸਵੈ ਕਥਨ,ਕਹਾਣੀਆਂ , ਗਜ਼ਲਾਂ, ਸਫਰਨਾਮਾ ਅਤੇ ਹੋਰ ਕਾਫੀ ਕੁਝ ਮਿਆਰੀ ..

5 . ਅਬ੍ਰਾਹਮ ਲਿੰਕਨ ...[ ਅਮਰਜੀਤ ਢਿੱਲੋਂ ].......ਸਫੇ 56 ....ਸੰਖੇਪ ਜੀਵਨੀ  .....ਅਮਰੀਕੀ ਗੁਲਾਮਾਂ ਦਾ ਮੁਕਤੀ ਦਾਤਾ .....ਦੁਨੀਆ  ਦੇ ਮਹਾਨ ਨੇਤਾਵਾਂ ਵਿਚੋਂ ਸਿਰਮੋਰ .......ਅਧਿਆਪਕ ਦੇ ਨਾਂ ਖਤ ਸਮੇਤ  ........

ਪੀਪਲਜ਼ ਫੋਰਮ ,ਪੰਜਾਬ ਹੈ/ਆ ਬਰਗਾੜੀ,ਫਰੀਦਕੋਟ 151208 ਸੰਪਰਕ 98729 89313 , 98767 10809 , 94171 75686

Friday, 22 April 2016

ਮਾਲੀਆ ਵਲੋਂ 6,868 ਕਰੋੜ ਵਾਪਿਸ ਕਰਨ ਦੀ ਪੇਸ਼ਕਸ਼

ਮਾਲੀਆ ਵਲੋਂ 6,868 ਕਰੋੜ ਵਾਪਿਸ ਕਰਨ ਦੀ ਪੇਸ਼ਕਸ਼
ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ, ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿਚ ਪੁਸਤਕਾਂ ਦੀ ਸਿਫਤ ਕਰੋ, ਉਹ ਪੁਸਤਕਾਂ ਲੱਭ- ਲੱਭ ਕੇ ਪੜ੍ਹਨਗੇ। ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਨ੍ਹਾਂ ਵਿਚ ਕੋਈ ਪਛਾਣਨਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ, ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ। ਤਹਾਨੂੰ ਮਹੱਤਵ ਉਦੋਂ ਹੀ ਮਿਲੇਗਾ, ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ। ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦੀ ਯਤਨ  ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਨ੍ਹਾਂ ਦੇ ਮਾਪੇ ਕਰਦੇ ਹਨ। ਚੰਗੀਆਂ ਉਦਾਹਰਨਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਓ, ਉਨ੍ਹਾਂ ਵਿਚ ਜ਼ਿੰਦਗੀ ਦੀ ਹਾਂ ਭਰੋ ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ। ਜ਼ਿੰਦਗੀ ਦੀ ਇਕ ਹੋਰ ਝਾਕੀ ਵਿਚ ਇਕ ਹਾਦਸੇ ਵਿਚ ਕਈ ਵਿਆਕਤੀ ਫੱਟੜ ਹੋ ਗਏ ਸਨ। ਜਿਸ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਸਨ , ਉਹ ਬਾਕੀਆਂ ਨੂੰ ਕਹਿ ਰਿਹਾ ਸੀ : ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ। ਆਸ਼ਾਵਾਦੀ ਉਸ ਰੌਸ਼ਨੀ ਨੂੰ ਵੀ ਵੇਖ ਲੈਂਦਾ ਹੈ , ਜਿਹੜੀ ਉਥੇ ਹੁੰਦੀ ਹੀ ਨਹੀਂ। ਜਿਨ੍ਹਾਂ ਨੂੰ ਕੁਝ ਕਰਨ ਦਾ ਚਾਅ ਹੁੰਦਾ ਹੈ, ਉਹ ਜਿਹੜਾ ਵੀ ਅਵਸਰ ਮਿਲੇ , ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਹਨ। ਅਵਸਰ ਮਾਣਨ ਵਾਸਤੇ ਸਵੇਰੇ ਜਲਦੀ ਉਠਣਾ ਪਵੇਗਾ। ਜੋ ਸਵੇਰੇ ਜਲਦੀ ਉਠਣਗੇ ਉਨ੍ਹਾਂ ਦੀ ਸੋਚ ਹਾਂ ਪੱਖੀ ਹੋ ਜਾਵੇਗੀ। ਜੀਵਨ ਵਿਚ ਦ੍ਰਿੜ ਇਰਾਦੇ ਤੋਂ ਬਿਨਾਂ ਸਫਲਤਾ ਦੀ ਆਸ ਨਹੀਂ ਕਰਨੀ ਚਾਹੀਦੀ ।
॥ ਨਰਿੰਦਰ ਸਿੰਘ ਕਪੂਰ ॥

Tuesday, 19 April 2016

ਦਿਲਜੀਤ ਦੋਸਾਂਝ ਦੀ ਨਵੀ ਫਿਲਮ - ਟ੍ਰੇਲਰ - " ਉਡਤਾ ਪੰਜਾਬ "

ਦਿਲਜੀਤ ਦੋਸਾਂਝ ਦੀ ਨਵੀ ਫਿਲਮ  - " ਉਡਤਾ ਪੰਜਾਬ "

ਟ੍ਰੇਲਰ ਵੇਖਣ ਲਈ ਕਲਿਕ ਕਰੋ



ਇਹ ਫਿਲਮ ਪੰਜਾਬ ਵਿਚ ਨਸ਼ੇ ਦੇ ਵਿਸ਼ੇ ਉਪਰ ਬਣਾਈ ਗਈ ਹੈ | ਫਿਲਮ ਵਿਚ ਬਾਲੀਵੂਡ ਦੇ ਕਾਫੀ ਹੰਡੇ ਹੋਏ ਕਲਾਕਾਰਾਂ  ਨੇ ਕੰਮ ਕੀਤਾ ਹੈ | ਫਿਲਮ  ਇਸ ਪ੍ਰਾਬਲਮ ( ਨਸ਼ਾ ) ਦੇ ਛੁਟਕਾਰੇ ਦਾ ਕੋਈ ਸੰਦੇਸ਼ ਦਿੰਦੀ ਹੈ ਯਾ ਨਹੀ ਇਹ ਤਾਂ ਫਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲਗੇਗਾ | ਫਿਲਹਾਲ ਤੁਸੀਂ ਟ੍ਰੇਲਰ ਵੇਖਣ ਲਈ ਹੇਠਾਂ ਦਿੱਤੇ ਲਿੰਕ  ਤੇ ਕਲਿਕ ਕਰੋ ਅਤੇ ਫਿਲਮ ਦੀ ਰਿਲੀਜ ਦਾ ਇੰਤਜ਼ਾਰ  ਕਰੋ | ਉਮੀਦ ਹੈ ਫਿਲਮ ਪੰਜਾਬ ਦੀ ਇਸ ਨਸ਼ੇ  ਦੀ ਸਮਸਿਆ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਪੇਸ਼ ਕਰ ਕੇ ਇਸ  ਲਾਹਨਤ ਤੋਂ ਛੁਟਕਾਰਾ ਪਾਉਣ ਦੇ ਯਤਨ ਕਰਨ ਵਾਸਤੇ ਮਾਰਾਗ੍ਦਾਰ੍ਸ਼ਕ ਬਣੇਗੀ |

ਟ੍ਰੇਲਰ ਵੇਖਣ ਲਈ ਕਲਿਕ ਕਰੋ


Monday, 18 April 2016

ਦੀਪਾ ਕਰਮਾਕਰ ਨੇ ਰਚਿਆ ਇਤਿਹਾਸ

ਖਬਰ ਪੜਨ ਲਈ ਕਲਿਕ ਕਰੋ 
ਦੀਪਾ ਕਰਮਾਕਰ ਨੇ ਰਚਿਆ ਇਤਿਹਾਸ
ਸ੍ਰੋਤ : ਪੰਜਾਬੀ ਅਖਬਾਰ

Sunday, 17 April 2016

"ਖੁਸ਼ਵੰਤ ਬਰਗਾੜੀ" ਨੂੰ ਵੋਟ ਪਾਉਣ ਦੀ ਅਪੀਲ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ 17 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਸਾਡੇ ਵੱਲੋਂ "ਖੁਸ਼ਵੰਤ ਬਰਗਾੜੀ" ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਵੋਟ ਦੀ ਮੰਗ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੁਝ ਠੋਸ ਕਾਰਜਾਂ ਦੇ ਆਧਾਰ ਉਤੇ ਕੀਤੀ ਜਾ ਰਹੀ ਹੈ। ਜਿਵੇਂ ਕਿ -
1. ਪੁਸਤਕ ਸਭਿਆਚਾਰ ਪੈਦਾ ਕਰਨ ਵਿੱਚ ਰੋਲ - ਉਨ੍ਹਾਂ ਵੱਲੋਂ ਪਾਠਕਾਂ ਅਤੇ ਪੁਸਤਕਾਂ ਵਿੱਚ ਦੂਰੀ ਸਮਾਪਿਤ ਕਰਨ ਲਈ ਹਰ ਦੋ ਮਹੀਨੇ ਬਾਅਦ ਚੰਗੀਆਂ ਪੁਸਤਕਾਂ, ਬਹੁਤ ਘੱਟ ਕੀਮਤ ਉਤੇ, ਪਾਠਕਾਂ ਦੇ ਦਰਾਂ ਤੱਕ ਪਹੁੰਚਾਣ ਦਾ ਜੋ ਉਦਮ ਕੀਤਾ ਜਾ ਰਿਹਾ ਹੈ ਇਸ ਨੇ ਬਹੁਤ ਨਵੇਂ ਪਾਠਕ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਪੀਪਲਜ਼ ਫੋਰਮ ਵੱਲੋਂ ਚੰਗੀਆਂ ਪੁਸਤਕਾਂ ਛਾਪਣੀਆਂ, ਫਰੀਦਕੋਟ ਵਿਖੇ 5-ਰੋਜਾ ਪੁਸਤਕ ਮੇਲਾ ਲਗਾਉਣਾ, ਸਾਹਿਤਕ ਕਿਤਾਬਾਂ ਦੀ ਉਪਲਬਧੀ ਲਈ ਪੁਸਤਕ ਸੱਥ ਸਥਾਪਿਤ ਕਰਨਾ ਅਤੇ ਬੱਚਿਆਂ ਨੂੰ ਇਨਾਮਾਂ ਦੇ ਰੂਪ ਵਿੱਚ ਪੁਸਤਕਾਂ ਦੇਣੀਆਂ ਆਦਿ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ।

2. ਉਨ੍ਹਾਂ ਦੀ ਪਹਿਲਕਦਮੀ ਨਾਲ ਸੰਸਥਾ ਵੱਲੋਂ ਸਾਹਿਤਕ ਸ਼ਖਸੀਅਤਾਂ ਦੇ ਪੋਸਟਰ, ਸਾਹਿਤਕ ਕੈਲੰਡਰ, ਸਾਹਿਤਕ ਸ਼ੇਅਰਾਂ ਨਾਲ ਸਜੀ ਡਾਇਰੀ ਆਦਿ ਪ੍ਰਕਾਸ਼ਿਤ ਕਰਕੇ ਆਮ ਲੋਕਾਂ ਨੂੰ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ ਗਿਆ।

3. ਪਿਛਲੀਆਂ ਦੋ ਟਰਮਾਂ ਦੌਰਾਨ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਅੰਤ੍ਰਿਗ ਬੋਰਡ ਦਾ ਮੈਂਬਰ ਸੀ ਜਿਸ ਦੌਰਾਨ ਉਹ ਕਾਰਜਕਾਰਨੀ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਵਿੱਚ ਲਗਾਤਾਰ ਸ਼ਾਮਲ ਹੁੰਦਾ ਅਤੇ ਉਸਾਰੂ ਯੋਗਦਾਨ ਪਾਉਂਦਾ ਰਿਹਾ। ਇਹ ਗੱਲ ਇਸ ਲਈ ਵਰਣਨਯੋਗ ਹੈ ਕਿ ਕੁਝ ਅਜਿਹੇ ਮੈਂਬਰ ਵੀ ਸਨ ਜਿਨ੍ਹਾਂ ਨੂੰ ਚੋਣ ਲੜਨ ਅਤੇ ਜਿੱਤਣ ਦਾ ਹੀ ਸ਼ੌਂਕ ਸੀ ਨਾ ਕਿ ਅਕਾਦਮੀ ਦੀ ਬਿਹਤਰੀ ਲਈ ਕੋਈ ਯੋਗਦਾਨ ਪਾਉਣਾ।

ਆਸ ਕਰਦੇ ਹਾਂ ਕਿ ਇਨ੍ਹਾਂ ਨੂੰ ਵੋਟ ਪਾ ਕੇ ਤੁਸੀਂ ਅਕਾਦਮੀ ਦੀ ਆਗੂ ਟੀਮ ਵਿੱਚ ਇੱਕ ਸਰਗਰਮ ਕਾਰਕੁੰਨ ਦੀ ਸ਼ਮੂਲੀਅਤ ਯਕੀਨੀ ਬਣਾਓਗੇ।
ਸਮੂਹ ਮੈਂਬਰਾਨ,
ਪੀਪਲਜ਼ ਫੋਰਮ, ਪੰਜਾਬ।

Saturday, 16 April 2016

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਿਵੱਚ "ਖੁਸ਼ਵੰਤ ਬਰਗਾੜੀ " ਨੰੂ ਵੋਟ ਪਾਉਣ ਦੀ ਅਪੀਲ





ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ 17 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਸਾਡੇ ਵੱਲੋਂ "ਖੁਸ਼ਵੰਤ ਬਰਗਾੜੀ" ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਵੋਟ ਦੀ ਮੰਗ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੁਝ ਠੋਸ ਕਾਰਜਾਂ ਦੇ ਆਧਾਰ ਉਤੇ ਕੀਤੀ ਜਾ ਰਹੀ ਹੈ। ਜਿਵੇਂ ਕਿ -
1. ਪੁਸਤਕ ਸਭਿਆਚਾਰ ਪੈਦਾ ਕਰਨ ਵਿੱਚ ਰੋਲ - ਉਨ੍ਹਾਂ ਵੱਲੋਂ ਪਾਠਕਾਂ ਅਤੇ ਪੁਸਤਕਾਂ ਵਿੱਚ ਦੂਰੀ ਸਮਾਪਿਤ ਕਰਨ ਲਈ ਹਰ ਦੋ ਮਹੀਨੇ ਬਾਅਦ ਚੰਗੀਆਂ ਪੁਸਤਕਾਂ, ਬਹੁਤ ਘੱਟ ਕੀਮਤ ਉਤੇ, ਪਾਠਕਾਂ ਦੇ ਦਰਾਂ ਤੱਕ ਪਹੁੰਚਾਣ ਦਾ ਜੋ ਉਦਮ ਕੀਤਾ ਜਾ ਰਿਹਾ ਹੈ ਇਸ ਨੇ ਬਹੁਤ ਨਵੇਂ ਪਾਠਕ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਪੀਪਲਜ਼ ਫੋਰਮ ਵੱਲੋਂ ਚੰਗੀਆਂ ਪੁਸਤਕਾਂ ਛਾਪਣੀਆਂ, ਫਰੀਦਕੋਟ ਵਿਖੇ 5-ਰੋਜਾ ਪੁਸਤਕ ਮੇਲਾ ਲਗਾਉਣਾ, ਸਾਹਿਤਕ ਕਿਤਾਬਾਂ ਦੀ ਉਪਲਬਧੀ ਲਈ ਪੁਸਤਕ ਸੱਥ ਸਥਾਪਿਤ ਕਰਨਾ ਅਤੇ ਬੱਚਿਆਂ ਨੂੰ ਇਨਾਮਾਂ ਦੇ ਰੂਪ ਵਿੱਚ ਪੁਸਤਕਾਂ ਦੇਣੀਆਂ ਆਦਿ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ।

2. ਉਨ੍ਹਾਂ ਦੀ ਪਹਿਲਕਦਮੀ ਨਾਲ ਸੰਸਥਾ ਵੱਲੋਂ ਸਾਹਿਤਕ ਸ਼ਖਸੀਅਤਾਂ ਦੇ ਪੋਸਟਰ, ਸਾਹਿਤਕ ਕੈਲੰਡਰ, ਸਾਹਿਤਕ ਸ਼ੇਅਰਾਂ ਨਾਲ ਸਜੀ ਡਾਇਰੀ ਆਦਿ ਪ੍ਰਕਾਸ਼ਿਤ ਕਰਕੇ ਆਮ ਲੋਕਾਂ ਨੂੰ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ ਗਿਆ।

3. ਪਿਛਲੀਆਂ ਦੋ ਟਰਮਾਂ ਦੌਰਾਨ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਅੰਤ੍ਰਿਗ ਬੋਰਡ ਦਾ ਮੈਂਬਰ ਸੀ ਜਿਸ ਦੌਰਾਨ ਉਹ ਕਾਰਜਕਾਰਨੀ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਵਿੱਚ ਲਗਾਤਾਰ ਸ਼ਾਮਲ ਹੁੰਦਾ ਅਤੇ ਉਸਾਰੂ ਯੋਗਦਾਨ ਪਾਉਂਦਾ ਰਿਹਾ। ਇਹ ਗੱਲ ਇਸ ਲਈ ਵਰਣਨਯੋਗ ਹੈ ਕਿ ਕੁਝ ਅਜਿਹੇ ਮੈਂਬਰ ਵੀ ਸਨ ਜਿਨ੍ਹਾਂ ਨੂੰ ਚੋਣ ਲੜਨ ਅਤੇ ਜਿੱਤਣ ਦਾ ਹੀ ਸ਼ੌਂਕ ਸੀ ਨਾ ਕਿ ਅਕਾਦਮੀ ਦੀ ਬਿਹਤਰੀ ਲਈ ਕੋਈ ਯੋਗਦਾਨ ਪਾਉਣਾ।

ਆਸ ਕਰਦੇ ਹਾਂ ਕਿ ਇਨ੍ਹਾਂ ਨੂੰ ਵੋਟ ਪਾ ਕੇ ਤੁਸੀਂ ਅਕਾਦਮੀ ਦੀ ਆਗੂ ਟੀਮ ਵਿੱਚ ਇੱਕ ਸਰਗਰਮ ਕਾਰਕੁੰਨ ਦੀ ਸ਼ਮੂਲੀਅਤ ਯਕੀਨੀ ਬਣਾਓਗੇ।
ਸਮੂਹ ਮੈਂਬਰਾਨ,
ਪੀਪਲਜ਼ ਫੋਰਮ, ਪੰਜਾਬ






Friday, 15 April 2016

ਗਿੱਲਾਂ ਦਾ ਇਤਿਹਾਸ - ਹਰਚਰਨ ਸਿੰਘ ਗਿੱਲ


 ਹਰਚਰਨ ਸਿੰਘ ਗਿੱਲ ਜੀ ਦੀ ਲਿਖੀ ਗਈ ਕਿਤਾਬ 'ਗਿੱਲਾਂ ਦਾ ਇਤਿਹਾਸ'  ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਇੱਕ ਪਿੰਡ ਦਾ ਇਤਿਹਾਸ ਪੇਸ਼ ਕਰਦੀ ਹੈ। ਇਹ ਕਿਤਾਬ ਘੋਲੀਆ ਕਲਾਂ ਦੇ ਉਹਨਾਂ ਸਮੂਹ ਲੋਕਾਂ ਦੇ ਨਾਂ ਜਿਨ੍ਹਾਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ । ਹਰਚਰਨ ਸਿੰਘ ਗਿੱਲ ਨੇ ਜਦੋਂ ਕਾਮਰੇਡ ਸੁਰਜੀਤ ਗਿੱਲ ਦੇ ਭਾਸ਼ਨ ਵਿੱਚ ਉਹਨਾਂ ਦੇ ਸ਼ਬਦ ਸੁਣੇ ਕਿ ਪਿੰਡ ਤੇ ਇੱਕ ਇਤਿਹਾਸ ਲਿਖੀਆ ਜਾਣਾ ਚਾਹੀਦਾ ਹੈ। ਤਾਂ ਉਹਨਾਂ ਨੇ ਮਨ ਹੀ ਮਨ ਧਾਰ ਲਿਆ ਕਿ ਉਹ ਕਾਮਰੇਡ ਦੀ ਇੱਛਾ ਨੂੰ ਪੂਰਾ ਕਰਨ ਗੇ। ਪਰੰਤੂ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਸਨ ਜਿਸ ਕਾਰਨ ਉਹਨਾਂ ਨੂੰ ਇਹ ਕਿਤਾਬ ਲਿਖਣ ਵਿੱਚ ਜ਼ਿਆਦਾ ਸਮਾਂ ਲੱਗਿਆ। ਪਰੰਤੂ ਆਖਿਰ ਕਾਰ ਉਹਨਾਂ ਨੇ ਇਹ ਜਿੰਮਾ ਸੰਭਾਲ ਲਿਆ 1852- 53 ਵਿੱਚ ਪੰਜਾਬ ਬੰਦੋਬਸਤ ਹੋਇਆ ਉਸ ਵੇਲੇ ਮੌਜਾਂ ਘੋਲੀਆਂ ਕਲਾਂ ਹੈਸੀਅਤ ਕੈਵੀਅਤ ਨਾਂ ਦੀ ਇੱਕ ਹੱਥ ਲਿਖਤ ਮਿਲੀ ਜੋ ਕਿ ਪਿੰਡ ਬੱਝਣ ਤੋਂ140 ਸਾਲ ਬਾਅਦ ਲਿਖੀ ਗਈ ਸੀ। ਤੇ ਇਸ ਦਸਤਾਵੇਜ ਦਾ ਸਹਾਰਾ ਲੈ ਕੇ ਉਹਨਾਂ ਨੇ ਆਪਣੀ ਕਿਤਾਬ ਲਿਖਣੀ ਸ਼ੁਰੂ ਕੀਤੀ। ਤਰਕਭਾਰਤੀ ਪ੍ਕਾਸ਼ਨ ਵੱਲੋਂਂ ਇਹ ਕਿਤਾਬ 400 ਰੁ: ਵਿੱਚ ਡਾਕ ਖਰਚ ਸਮੇਤ ਭੇਜੀ ਜਾ ਰਹੀ ਹੈ। ਇਸ ਪੁਸਤਕ ਨੂੰ ਮੰਗਵਾਉਣ ਲਈ ਤੁਸੀਂ ਆਪਣਾ ਪਤਾ ਅਤੇ ਫੋਨ ਨੰ: ਚੈੱਟ ਬੌਕਸ ਵਿੱਚ ਛੱਡ ਕੇ ਵੀ.ਪੀ.ਪੀ ਰਾਹੀ ਮੰਗਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੇ ਮੋਬਾਇਲ ਫੋਨ ਨੰ: 78377-18723 ਜਾਂ 01679-241744 ਤੇ ਸੰਪਰਕ ਕਰ ਸਕਦੇ ਹੋ। — with As Sini As Saini and 20 others.

ਖਾਲਸਾ ਪਰਗਟ ਕੀਤਾ - ਸੁਖਸ਼ਿੰਦਰ ਸ਼ਿੰਦਾ


ਵੀਡੀਓ ਵੇਖਣ ਲਈ ਲਿੰਕ ਤੇ ਕਲਿਕ ਕਰੋ

ਖਾਲਸਾ ਪਰਗਟ ਕੀਤਾ - ਸੁਖਸ਼ਿੰਦਰ ਸ਼ਿੰਦਾ


ਵੀਡੀਓ ਵੇਖਣ ਲਈ ਲਿੰਕ ਤੇ ਕਲਿਕ ਕਰੋ

ਰਹਿ ਗਿਆ ਗਾਇਕਾਂ ਦੇ ਜੱਟ ਗਾਉਣ ਵਾਸਤੇ

ਸ਼੍ਰੀ ਹਰਿਮੰਦਰ ਸਾਹਿਬ , ਅੰਮ੍ਰਿਤਸਰ ,ਪੰਜਾਬ


                    

                                                  
                                                 ਸ਼੍ਰੀ ਹਰਿਮੰਦਰ ਸਾਹਿਬ , ਅੰਮ੍ਰਿਤਸਰ ,ਪੰਜਾਬ


ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।[3] ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। 15 ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ 1606 ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ 1657 ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ 1764 ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 440,000 ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
         ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (1550-1635) ਪਾਸੌਂ 28 ਦਸੰਬਰ 1588 ਨੂੰ ਰਖਵਾਇਆ ਸੀ। ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ (1534-1581) ਸ਼ੁਰੂ ਕਰਵਾ ਚੁੱਕੇ ਸਨ। ਕੁਝ ਹਵਾਲਿਆ ਉਹ ਜ਼ਮੀਨ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਸੀ ਪਰ ਦੁਸਰੇ ਪਾਸੇ ਹੋਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਸਮਰਾਟ ਅਕਬਰ ਵਲੋਂ ਸ਼੍ਰੀ ਬੀਬੀ ਭਾਨੀ ਜੀ ਨੂੰ ਉਸ ਵਕਤ ਤੋਹਫੇ ਵਜੋਂ ਭੇਟ ਕੀਤੀ ਗਈ ਸੀ ਜੱਦ ਉਨ੍ਹਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਸ ਸਰੋਵਰ ਦੇ ਠੀਕ ਵਿਚਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਸਾਰੀ ਗਈ ਜਿਸ ਦੀ ਕਾਰ ਸੇਵਾ ਸਿੱਖਾਂ ਨੇ ਕੀਤੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ,16 ਅਗਸਤ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਅਰਜਨ ਸਾਹਿਬ ਨੇ ਰੋਜ਼ਾਨਾ ਸਾਰਾ ਦਿਨ ਅਤੇ ਦੇਰ ਰਾਤ ਤੱਕ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਜੋ ਮਰਯਾਦਾ ਬੰਨ੍ਹੀ ਸੀ ਉਹ ਕਿ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਜੱਦ 1635 ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕਾ ਚੱਕ ( ਸ੍ਰੀ ਅੰਮ੍ਰਿਤਸਰ ) ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹਾਂ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ। ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੱਦ 1664 ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਨਵੇਂ ਵਾਰਸਾਂ ਨੇ ਉਨ੍ਹਾਂ ਨੂੰ ਅੰਦਰ ਨਹੀ ਜਾਣ ਦਿਤਾ ਅਤੇ ਦਰਵਾਜ਼ੇ ਬੰਦ ਕਰ ਲਏ।
       ਅੰਮ੍ਰਿਤਸਰ ਦੇ ਲੋਕਾਂ ਦੀ ਬੇਨਤੀ 'ਤੇ 1699 ਵੀ. ਦੀ ਵਿਸਾਖੀ ਨੂੰ ਖਾਲਸਾ ਸਾਜਨਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ, ਭਾਈ ਗੁਲਜ਼ਾਰ ਸਿੰਘ, ਕੇਹਰ ਸਿੰਘ, ਦਾਨ ਸਿੰਘ, ਕੀਰਤ ਸਿੰਘ ਦੇ ਨਾਲ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਸ਼੍ਰੀ ਅੰਮ੍ਰਿਤਸਰ ਭੇਜਿਆ। 1709 ਤੋਂ 1765 ਵਿਚਲੇ ਵਰ੍ਹੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲਾ ਸਨ। 1733 ਵਿਚ ਜੱਦ ਜ਼ਕਰਿਆਂ ਖਾਨ ਨੇ ਸਿੱਖਾਂ ਦੇ ਪ੍ਰਤਿਨਿੱਧ ਕਪੂਰ ਸਿੰਘ ਨੂੰ ਨਵਾਬੀ ਦੀ ਭੇਂਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀ ਰੌਣਕ ਵਾਲਾ ਬਣ ਗਿਆ । ਪਰ 1735 ਵਿਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵੱਲ ਜਾਣਾ ਪਿਆ। ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ 1737 ਵਿਚ ਉਨ੍ਹਾਂ ਨੂੰ ਕਤਲ ਕਰ ਦਿਤਾ ਗਿਆ। ਇਕ ਰਾਜਪੂਤ ਜ਼ਿਮੀਂਦਾਰ ਮੱਸੇ ਰੰਘੜ ਨੁੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿਚ ਕਰ ਲਿਆ ਗਿਆ। ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸਰੋਵਰ ਨੂੰ ਭਰ ਦਿੱਤਾ ਅਤੇ ਇਸ ਪਵਿਤੱਰ ਥਾਂ ਨੂੰ ਹਰਮ ਦੀ ਤਰ੍ਹਾਂ ਇਸਤੇਮਾਲ ਕਰਨ ਲੱਗਾ। ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ ਤੇ ਸੁਰੱਖਿਅਤ ਵਾਪਸ ਆਪਣੇ ਡੇਰੇ ਪਰਤ ਆਏ। ਇਹ ਵਾਕਿਆ 11 ਅਗਸਤ 1740 ਦਾ ਹੈ। 1753 ਵਿਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿੱਖਾਂ ਦਾ ਹਰਿਮੰਦਰ ਸਾਹਿਬ ਲਗਭਗ ਸੁਤੰਤਰ ਆਣਾ ਜਾਣਾ ਹੋ ਗਿਆ ਸੀ। ਦਿੱਲੀ ਸਰਕਾਰ ਦਾ ਪੰਜਾਬ ਤੇ ਕੰਟ੍ਰੋਲ ਨਾਮ ਮਾਤਰ ਦਾ ਹੀ ਰਿਹਾ ਸੀ ਅਤੇ ਸਿੱਖ ਵੱਖ-ਵੱਖ ਮਿਸਲਾਂ ਦੇ ਪ੍ਰਬੰਧ ਹੇਠ ਪੰਜਾਬ ਦਾ ਪ੍ਰਬੰਧ ਚਲਾ ਰਹੇ ਸੀ। ਅੰਮ੍ਰਿਤਸਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦੇ ਪ੍ਰਬੰਧ ਹੇਠ ਸੀ। 1762 ਵਿਚ ਛੇਵੇਂ ਅਫਗਾਨ ਹੱਲੇ ਵੇਲੇ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ। ਉਸੇ ਸਾਲ ਦਿਵਾਲੀ ਵੇਲੇ ਸਿੱਖ ਫਿਰ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ। 1764 ਵਿਚ ਸਰਹਿੰਦ ਫ਼ਤਿਹ ਕਰਨ ਪਿਛੌਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਨੁੰ ਇਕ ਮੁੱਠ ਕੀਤਾ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ ਫੰਡ ਇਕੱਠਾ ਕਰਨ ਦਾ ਹੁਕਮ ਜ਼ਾਰੀ ਕੀਤਾ। ਮਿਸਲਾਂ ਦੇ ਸਰਦਾਰ ਆਪਣੇ ਜਿੱਤੇ ਹੋਏ ਮਾਲ ਦਾ ਇਕ ਹਿੱਸਾ ਇਸ ਫ਼ੰਡ ਲਈ ਰਾਖਵਾਂ ਰਖਦੇ ਸਨ। ਇਸ ਤਰਾਂ ਇਕੱਠੀ ਕੀਤੀ ਗਈ ਰਕਮ ਨੂੰ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਜਮਾਂ ਕੀਤਾ ਜਾਂਦਾ ਸੀ। ਸੁਰ ਸਿੰਘ ਪਿੰਡ ਦੇ ਭਾਈ ਦੇਸ ਰਾਜ ਨੂੰ ਸਾਰੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਅਤੇ ਇੱਕ ਖਾਸ ਸੀਲ ‘ਗੁਰੂ ਕੀ ਮੋਹਰ’ ਦੇ ਦੀ ਦਿਤੀ ਗਈ ਜਿਸ ਦੁਆਰਾ ਉਹ ਹੋਰ ਵੀ ਫ਼ੰਡ ਇਕੱਠਾ ਕਰ ਸਕਦਾ ਸੀ। ਸਤਵੇਂ ਹਮਲੇ ਵੇਲੇ 1 ਦਸੰਬਰ 1764 ਨੂੰ ਅਬਦਾਲੀ ਮਾਰ ਮਾਰ ਕਰਦਾ ਹੋਇਆ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸ਼ਹੀਦ ਮਿਸਲ ਦੇ ਸ੍ਰ: ਗੁਰਬਖਸ਼ ਹਿੰਘ ਨੇ 30 ਸਿੰਘਾਂ ਦੀ ਅਗਵਾਈ ਕਰਦੇ ਹੋਏ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ। ਰਣਜੀਤ ਸਿੰਘ ਦੇ ਤਾਕਤ ਵਿਚ ਆਉਣ ਤੱਕ ਗੁਰੂਦੁਆਰੇ ਦੀ ਪਵਿਤੱਰ ਇਮਾਰਤ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਸੀ। ਹਰਿਮੰਦਰ ਸਾਹਿਬ ਆਪਣੀ ਅੱਜ ਦੀ ਹੋਂਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸ ਵਕਤ ਆਇਆ ਜੱਦ ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜ੍ਹਤ ਤੇ ਨਕਾਸ਼ਕਾਰੀ ਇਨ੍ਹਾਂ ਦਿਨਾਂ ਵਿਚ ਕੀਤੀ ਗਈ।
ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਸਾਹਿਬਾਨ ਵਲੌਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ। ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ। ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ0 ਵਿਚ ਸ਼ੁਰੂ ਹੋ ਗਿਆ। ਦੋਵੇਂ 1577 ਈ0 ਵਿਚ ਬਣ ਕੇ ਤਿਆਰ ਸਨ।
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿਚ ਵਿਚ ਰੱਖਵਾਈ ਗਈ ਸੀ। ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ।
ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ (ਮੰਦਰਾ ਨੂੰ ਉੱਚੀ ਜਗ੍ਹਾ ਤੇ ਬਣਾਉਣਾ ਇੱਕ ਹਿੰਦੂ ਰੀਤ ਹੈ) ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ। ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ। ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ।
ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ0 ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ। ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ।
ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ 'ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿਚ ਹੈ। ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ। ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿਚ ਇੱਕ ਦਰਵਾਜ਼ਾ ਹੈ। ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ। ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ। ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ। ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ। ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ।
ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ। ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ। ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ। ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ। ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ। ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ। ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ। ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ। ਇੱਕ ਹੋਰ ਉਲਟੇ ਪੰਕਜ ਦੇ ਉੱਪਰ 'ਕਲਸ਼' ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿਚ ਸਭ ਤੋਂ ਵਧੀਆ ਇਮਾਰਤਾ ਵਿਚ ਗਿਣਿਆ ਜਾਂਦਾ ਹੈ।

ਸ੍ਰੋਤ  - ਪੰਜਾਬੀ ਵਿਕੀਪੀਡੀਆ ( ਤੋਂ ਧੰਨਵਾਦ  ਸਹਿਤ )