1. ਪੁਸਤਕ ਸਭਿਆਚਾਰ ਪੈਦਾ ਕਰਨ ਵਿੱਚ ਰੋਲ - ਉਨ੍ਹਾਂ ਵੱਲੋਂ ਪਾਠਕਾਂ ਅਤੇ ਪੁਸਤਕਾਂ ਵਿੱਚ ਦੂਰੀ ਸਮਾਪਿਤ ਕਰਨ ਲਈ ਹਰ ਦੋ ਮਹੀਨੇ ਬਾਅਦ ਚੰਗੀਆਂ ਪੁਸਤਕਾਂ, ਬਹੁਤ ਘੱਟ ਕੀਮਤ ਉਤੇ, ਪਾਠਕਾਂ ਦੇ ਦਰਾਂ ਤੱਕ ਪਹੁੰਚਾਣ ਦਾ ਜੋ ਉਦਮ ਕੀਤਾ ਜਾ ਰਿਹਾ ਹੈ ਇਸ ਨੇ ਬਹੁਤ ਨਵੇਂ ਪਾਠਕ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਪੀਪਲਜ਼ ਫੋਰਮ ਵੱਲੋਂ ਚੰਗੀਆਂ ਪੁਸਤਕਾਂ ਛਾਪਣੀਆਂ, ਫਰੀਦਕੋਟ ਵਿਖੇ 5-ਰੋਜਾ ਪੁਸਤਕ ਮੇਲਾ ਲਗਾਉਣਾ, ਸਾਹਿਤਕ ਕਿਤਾਬਾਂ ਦੀ ਉਪਲਬਧੀ ਲਈ ਪੁਸਤਕ ਸੱਥ ਸਥਾਪਿਤ ਕਰਨਾ ਅਤੇ ਬੱਚਿਆਂ ਨੂੰ ਇਨਾਮਾਂ ਦੇ ਰੂਪ ਵਿੱਚ ਪੁਸਤਕਾਂ ਦੇਣੀਆਂ ਆਦਿ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ।
2. ਉਨ੍ਹਾਂ ਦੀ ਪਹਿਲਕਦਮੀ ਨਾਲ ਸੰਸਥਾ ਵੱਲੋਂ ਸਾਹਿਤਕ ਸ਼ਖਸੀਅਤਾਂ ਦੇ ਪੋਸਟਰ, ਸਾਹਿਤਕ ਕੈਲੰਡਰ, ਸਾਹਿਤਕ ਸ਼ੇਅਰਾਂ ਨਾਲ ਸਜੀ ਡਾਇਰੀ ਆਦਿ ਪ੍ਰਕਾਸ਼ਿਤ ਕਰਕੇ ਆਮ ਲੋਕਾਂ ਨੂੰ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ ਗਿਆ।
3. ਪਿਛਲੀਆਂ ਦੋ ਟਰਮਾਂ ਦੌਰਾਨ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਅੰਤ੍ਰਿਗ ਬੋਰਡ ਦਾ ਮੈਂਬਰ ਸੀ ਜਿਸ ਦੌਰਾਨ ਉਹ ਕਾਰਜਕਾਰਨੀ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਵਿੱਚ ਲਗਾਤਾਰ ਸ਼ਾਮਲ ਹੁੰਦਾ ਅਤੇ ਉਸਾਰੂ ਯੋਗਦਾਨ ਪਾਉਂਦਾ ਰਿਹਾ। ਇਹ ਗੱਲ ਇਸ ਲਈ ਵਰਣਨਯੋਗ ਹੈ ਕਿ ਕੁਝ ਅਜਿਹੇ ਮੈਂਬਰ ਵੀ ਸਨ ਜਿਨ੍ਹਾਂ ਨੂੰ ਚੋਣ ਲੜਨ ਅਤੇ ਜਿੱਤਣ ਦਾ ਹੀ ਸ਼ੌਂਕ ਸੀ ਨਾ ਕਿ ਅਕਾਦਮੀ ਦੀ ਬਿਹਤਰੀ ਲਈ ਕੋਈ ਯੋਗਦਾਨ ਪਾਉਣਾ।
ਆਸ ਕਰਦੇ ਹਾਂ ਕਿ ਇਨ੍ਹਾਂ ਨੂੰ ਵੋਟ ਪਾ ਕੇ ਤੁਸੀਂ ਅਕਾਦਮੀ ਦੀ ਆਗੂ ਟੀਮ ਵਿੱਚ ਇੱਕ ਸਰਗਰਮ ਕਾਰਕੁੰਨ ਦੀ ਸ਼ਮੂਲੀਅਤ ਯਕੀਨੀ ਬਣਾਓਗੇ।
ਸਮੂਹ ਮੈਂਬਰਾਨ,
ਪੀਪਲਜ਼ ਫੋਰਮ, ਪੰਜਾਬ


No comments:
Post a Comment